ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਰੀਓਗ੍ਰਾਫਰ ਫ਼ਰਾਹ ਖਾਨ ‘ਛੋਟਾ ਭੀਮ’ ਦਾ ਟਰੇਲਰ ਕਰੇਗੀ ਰਿਲੀਜ਼

08:25 AM May 17, 2024 IST

ਮੁੰਬਈ: ਬੌਲੀਵੁੁਡ ਅਦਾਕਾਰ ਅਨੁਪਮ ਖੇਰ ਦੀ ਫਿਲਮ ‘ਛੋਟਾ ਭੀਮ ਐਂਡ ਦਿ ਕਰਸ ਆਫ ਦਮਯਾਨ’ ਦਾ ਟਰੇਲਰ ਭਲਕੇ ਜਾਰੀ ਹੋਵੇਗਾ। ਇਸ ਸਮਾਗਮ ਵਿਚ ਉੱਘੀ ਕੋਰੀਓਗ੍ਰਾਫਰ ਫ਼ਰਾਹ ਖਾਨ ਸ਼ਿਰਕਤ ਕਰੇਗੀ। ਇਸ ਫਿਲਮ ਦਾ ਟਰੇਲਰ ਜਾਰੀ ਹੋਣ ਬਾਰੇ ਜਾਣਕਾਰੀ ਫ਼ਰਾਹ ਖਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਉਥੇ ਮਿਲਦੇ ਹਾਂ #ਛੋਟਾਭੀਮ #ਛੋਟਾਭੀਮ ਐਂਡ ਦਿ ਕਰਸ ਆਫ ਦਮਯਾਨ#31 ਮਈ।’ ਇਸ ਫਿਲਮ ਦਾ ਟਰੇਲਰ 17 ਮਈ ਨੂੰ ਜਾਰੀ ਕੀਤਾ ਜਾਵੇਗਾ। ਪਹਿਲਾਂ ਇਹ ਫਿਲਮ 24 ਮਈ ਨੂੰ ਰਿਲੀਜ਼ ਹੋਣੀ ਸੀ ਜਿਸ ਬਾਰੇ ਜਾਣਕਾਰੀ ਅਨੁਪਮ ਖੇਰ ਨੇ ਸਾਂਝੀ ਕੀਤੀ ਸੀ ਪਰ ਹੁਣ ਇਹ ਫਿਲਮ 31 ਮਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾਵਾਂ ਨੇ ਹਾਲ ਹੀ ਵਿਚ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘#ਛੋਟਾ ਭੀਮ ਅਬ ਬੜੇ ਪਰਦੇ ਪੇ! ਭੀਮ ਔਰ ਉਸ ਕੇ ਨਿਡਰ ਗੈਂਗ ਸੇ ਜੁੜੋ, ਵੋਹ ਢੋਲਕਪੁਰ ਕੀ ਰਖਸ਼ਾ ਕੇ ਲੀਏ ਦੁਸ਼ਮਨੋਂ ਸੇ ਲੜਤੇ ਹੈਂ।’ ਇਸ ਫਿਲਮ ਵਿੱਚ ਮਕਰੰਦ ਦੇਸ਼ਪਾਂਡੇ ਅਤੇ ਯੱਗਿਆ ਭਸੀਨ ਵੀ ਹਨ। -ਏਐੱਨਆਈ

Advertisement

Advertisement
Advertisement