ਚੋਮੋਂ ਸਕੂਲ ਦੇ ਖਿਡਾਰੀਆਂ ਨੇ ਸੋਨ ਤਗਮਿਆਂ ਦੀ ਝੜੀ ਲਾਈ
ਦੇਵਿੰਦਰ ਸਿੰਘ ਜੱਗੀ
ਪਾਇਲ, 31 ਜੁਲਾਈ
ਬਲਾਕ ਪੱਧਰੀ ਹੋਏ ਕਰਾਟੇ ਮੁਕਾਬਲਿਆਂ ਵਿੱਚ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਦੇ ਵਿਦਿਆਰਥੀਆਂ ਨੇ ਗੋਲਡ ਮੈਡਲਾਂ ਦੀ ਝੜੀ ਲਾਈ। ਵਿਦਿਆਰਥੀਆਂ ਨੇ ਚਾਰ ਗੋਲਡ ਮੈਡਲ ਅਤੇ ਤਿੰਨ ਸਿਲਵਰ ਮੈਡਲਾਂ ’ਤੇ ਕਬਜ਼ਾ ਜਮਾਇਆ। ਗੋਲਡ ਮੈਡਲ ਲੈਣ ਵਾਲਿਆਂ ਵਿੱਚੋਂ ਜਸਪਿੰਦਰ ਕੌਰ, ਕਰਮਨਜੋਤ ਕੌਰ ਨੇ ਅੰਡਰ 14 ਸਾਲ ਲੜਕੀਆਂ ਵਿੱਚੋਂ ਗੋਲਡ ਮੈਡਲ ਅਤੇ ਜੈਸਮੀਨ ਕੌਰ ਹਰਮਨਪ੍ਰੀਤ ਕੌਰ ਨੇ ਅੰਡਰ 17 ਸਾਲ ਲੜਕੀਆਂ ਵਿੱਚ ਗੋਡਲ ਮੈਡਲ ਜਿੱਤੇ। ਇਸ ਦੇ ਨਾਲ ਹੀ ਜਸ਼ਨਪ੍ਰੀਤ ਕੌਰ ਤੇ ਸਿਮਰਨਜੀਤ ਕੌਰ ਨੇ ਅੰਡਰ 17 ਸਾਲ ਲੜਕੀਆਂ ਨੇ ਸਿਲਵਰ ਮੈਡਲ ਜਿੱਤਿਆ ਅਤੇ ਅੰਡਰ 14 ਸਾਲ ਵਿੱਚ ਪਰਨੀਤ ਕੌਰ ਨੇ ਵੀ ਸਿਲਵਰ ਮੈਡਲ ਜਿੱਤਿਆ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਜੀ ਨੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਕਰਮਦੀਪ ਕੌਰ, ਬਲਦੀਪ ਕੌਰ, ਪੱਲਵੀ, ਸ਼ਬਨਮ, ਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਸਿੰਦਰਪਾਲ ਕੌਰ,ਹਰਪ੍ਰੀਤ ਕੌਰ, ਸੁਲਤਾਨਾ ਨੂਰੀ, ਗਗਨਦੀਪ ਕੌਰ,ਚਮਨਦੀਪ ਕੌਰ, ਕਿਰਨ ਕੌਰ, ਰਣਜੀਤ ਕੌਰ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਿਪਸੀ ਮਹਿਰਾ, ਪਰਮਜੀਤ ਸਿੰਘ, ਦਵਿੰਦਰ ਸਿੰਘ, ਸੁਖਵੀਰ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।