ਚਿਰੰਜੀਵੀ ਨੂੰ ਬ੍ਰਿਟੇਨ ਵਿੱਚ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਮਿਲਿਆ
ਨਵੀਂ ਦਿੱਲੀ: ਤੇਲਗੂ ਅਦਾਕਾਰ ਚਿਰੰਜੀਵੀ ਨੂੰ ਬ੍ਰਿਟੇਨ ਦੇ ਹਾਊਸ ਆਫ਼ ਕਾਮਨਜ਼ ਵਿੱਚ ਲੰਡਨ ਸਥਿਤ ਥਿੰਕਟੈਕ ‘ਬ੍ਰਿਜ ਇੰਡੀਆ’ ਵੱਲੋਂ ਸੰਸਕ੍ਰਿਤਕ ਪ੍ਰਭਾਵ ਅਤੇ ਸਮਾਜਸੇਵਾ ਵਿੱਚ ਉਸ ਦੇ ਯੋਗਦਾਨ ਸਦਕਾ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਰੁਦਰਵੀਣਾ’, ‘ਇੰਦਰ’, ‘ਕੈਦੀ’ ਅਤੇ ‘ਸਵੈਕਰੂਸ਼ੀ’ ਵਰਗੀਆਂ ਫ਼ਿਲਮਾਂ ਵਿੱਚ ਅਦਾਕਾਰੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਚਿਰੰਜੀਵੀ ਨੂੰ ਵੀਰਵਾਰ ਰਾਤ ਨੂੰ ਇਹ ਸਨਮਾਨ ਦਿੱਤਾ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਨਵੇਂਦੂ ਮਿਸ਼ਰਾ ਨੇ ਕੀਤੀ। ਬ੍ਰਿਜ ਇੰਡੀਆ ਨੇ ‘ਐੱਕਸ’ ਉੱਤੇ ਲਿਖਿਆ ਹੈ ਕਿ ਕੱਲ੍ਹ ਰਾਤ ਬ੍ਰਿਜ ਇੰਡੀਆ ਨੇ ਆਪਣਾ ਪਹਿਲਾ ਲਾਈਫਟਾਈਮ ਅਚੀਵਮੈਂਟ ਐਵਾਰਡ ਅਦਾਕਾਰ ਚਿਰੰਜੀਵੀ ਨੂੰ ਉਸ ਦੇ ਜੀਵਨ ਭਰ ਦੇ ਸੰਸਕ੍ਰਿਤਕ ਪ੍ਰਭਾਵ ਅਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਸਦਕਾ ਦਿੱਤਾ ਹੈ। ਪ੍ਰੋਗਰਾਮ ਦੀ ਮੇਜ਼ਬਾਨੀ ਹਾਊਸ ਆਫ਼ ਕਾਮਨਜ਼ ਦੇ ਸੰਸਦ ਨਵੇਂਦੂ ਮਿਸ਼ਰਾ ਨੇ ਕੀਤੀ। ਚਿਰੰਜੀਵੀ ਨੇ ਇਸ ਸਨਮਾਨ ਲਈ ਥਿੰਕਟੈਂਕ ਅਤੇ ਹਾਊਸ ਆਫ਼ ਕਾਮਨਜ਼ ਦਾ ਧੰਨਵਾਦ ਕੀਤਾ ਹੈ। -ਪੀਟੀਆਈ