ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਡੀਏ ਦੀ ਮੀਟਿੰਗ ਤੋਂ ਪਹਿਲਾਂ ਸ਼ਾਹ ਨੂੰ ਮਿਲੇ ਚਿਰਾਗ

07:47 AM Jul 18, 2023 IST
ਅਮਿਤ ਸ਼ਾਹ ਨਾਲ ਮੁਲਾਕਾਤ ਕਰਦੇ ਹੋਏ ਚਿਰਾਗ ਪਾਸਵਾਨ। -ਫੋਟੋ:ਪੀਟੀਆਈ

* ਅੱਜ ਮੀਟਿੰਗ ’ਚ ਸ਼ਾਮਲ ਹੋ ਸਕਦੇ ਹਨ ਐੱਲਜੇਪੀ (ਰਾਮ ਵਿਲਾਸ) ਦੇ ਪ੍ਰਧਾਨ

ਨਵੀਂ ਦਿੱਲੀ, 17 ਜੁਲਾਈ
ਐਨਡੀਏ ਦੀ ਮੀਟਿੰਗ ਤੋਂ ਇੱਕ ਦਨਿ ਪਹਿਲਾਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਚਿਰਾਗ ਪਾਸਵਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਬਿਹਾਰ ’ਚ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣਾ ਚਾਹੁੰਦੇ ਹਨ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਸੂਤਰਾਂ ਅਨੁਸਾਰ ਮੀਟਿੰਗ ਦੇ ‘ਸਕਾਰਾਤਮਕ ਨਤੀਜੇ’ ਨਿਕਲਣਗੇ। ਇਸ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਚਿਰਾਗ ਪਾਸਵਾਨ ਭਲਕੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋ ਸਕਦੇ ਹਨ।
ਚਿਰਾਗ ਦੇ ਪਿਤਾ ਅਤੇ ਮਰਹੂਮ ਦਲਿਤ ਆਗੂ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਅਣਵੰਡੀ ਲੋਕ ਜਨਸ਼ਕਤੀ ਪਾਰਟੀ ਨੇ 2019 ਵਿੱਚ ਛੇ ਲੋਕ ਸਭਾ ਸੀਟਾਂ ’ਤੇ ਚੋਣ ਲੜੀ ਅਤੇ ਭਾਜਪਾ ਨਾਲ ਸੀਟ ਵੰਡ ਦੇ ਮੱਦੇਨਜ਼ਰ ਇੱਕ ਰਾਜ ਸਭਾ ਸੀਟ ਵੀ ਹਾਸਲ ਕੀਤੀ ਸੀ। ਚਿਰਾਗ ਚਾਹੁੰਦੇ ਹਨ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਵਿਚ ਫੁੱਟ ਦੇ ਬਾਵਜੂਦ ਇਸੇ ’ਤੇ ਕਾਇਮ ਰਹੇ। ਲੋਕ ਜਨਸ਼ਕਤੀ ਪਾਰਟੀ ਦੀ ਵੰਡ ਤੋਂ ਬਾਅਦ ਬਣੇ ਦੂਜੇ ਧੜੇ ਕੌਮੀ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਦੇ ਚਾਚਾ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਹਨ। ਇਹ ਪਾਰਟੀ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਚਿਰਾਗ ਭਾਜਪਾ ਕੋਲੋਂ ਹਾਜੀਪੁਰ ਲੋਕ ਸਭਾ ਸੀਟ ਵੀ ਚਾਹੁੰਦੇ ਹਨ। ਇਹ ਸੀਟ ਦਹਾਕਿਆਂ ਤੋਂ ਉਸ ਦੇ ਪਿਤਾ ਦਾ ਗੜ੍ਹ ਰਿਹਾ ਹੈ। ਮੌਜੂਦਾ ਸਮੇਂ ਸੰਸਦ ਵਿੱਚ ਪਾਰਸ ਇਸ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ। -ਪੀਟੀਆਈ

Advertisement

ਚਿਰਾਗ ਪਾਸਵਾਨ ਦਾ ਐੱਨਡੀਏ ਪਰਿਵਾਰ ’ਚ ਸਵਾਗਤ: ਨੱਢਾ

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਚਿਰਾਗ ਪਾਸਵਾਨ ਨੇ ਐੱਨਡੀਏ ਵਿੱਚ ਵਾਪਸ ਆਉਣ ਦਾ ਫ਼ੈਸਲਾ ਕੀਤਾ ਹੈ। ਨੱਢਾ ਨੇ ਟਵੀਟ ਕੀਤਾ, ‘‘ਮੈਂ ਚਿਰਾਗ ਪਾਸਵਾਨ ਨੂੰ ਦਿੱਲੀ ਵਿੱਚ ਮਿਲਿਆ। ਉਨ੍ਹਾਂ ਐੱਨਡੀਏ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਮੈਂ ਉਨ੍ਹਾਂ ਦਾ ਐੱਨਡੀਏ ਪਰਿਵਾਰ ਵਿੱਚ ਸਵਾਗਤ ਕਰਦਾ ਹਾਂ।’

Advertisement
Advertisement
Tags :
ਐੱਨਡੀਏਚਿਰਾਗ,ਪਹਿਲਾਂਮਿਲੇ:ਮੀਟਿੰਗ
Advertisement