For the best experience, open
https://m.punjabitribuneonline.com
on your mobile browser.
Advertisement

ਚਿਰਾਗ ਮੁੜ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਦਾ ਮੁਖੀ ਬਣਿਆ

07:13 AM Aug 26, 2024 IST
ਚਿਰਾਗ ਮੁੜ ਲੋਕ ਜਨ ਸ਼ਕਤੀ ਪਾਰਟੀ  ਰਾਮ ਵਿਲਾਸ  ਦਾ ਮੁਖੀ ਬਣਿਆ
Advertisement

ਰਾਂਚੀ, 25 ਅਗਸਤ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਮੁੜ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚੁਣੇ ਗਏ। ਪਾਸਵਾਨ ਨੇ ਦੱਸਿਆ ਕਿ ਇੱਥੇ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਰਾਸ਼ਟਰੀ ਕਾਰਜਕਾਰਨੀ ਨੇ ਇੱਥੇ ਆਪਣੀ ਮੀਟਿੰਗ ਦੌਰਾਨ ਮੈਨੂੰ ਅਗਲੇ ਪੰਜ ਸਾਲਾਂ ਲਈ ਦੁਬਾਰਾ ਚੁਣਿਆ ਹੈ।’’
ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਪਾਸਵਾਨ ਨੇ ਕਿਹਾ ਕਿ ਮੀਟਿੰਗ ਵਿੱਚ ਹਰਿਆਣਾ, ਜੰਮੂ ਕਸ਼ਮੀਰ ਅਤੇ ਝਾਰਖੰਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਪਾਰਟੀ ਜਾਂ ਤਾਂ ਰਾਸ਼ਟਰੀ ਗਠਜੋੜ ਭਾਈਵਾਲ ਭਾਜਪਾ ਨਾਲ ਜਾਂ ਆਪਣੇ ਦਮ ’ਤੇ ਚੋਣਾਂ ਲੜ ਸਕਦੀ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement