ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੁਝਾਰ ਚਠਿਆਲ ਵਿੱਚ ਛਿੰਝ ਮੇਲਾ ਕਰਵਾਇਆ

10:07 AM Sep 03, 2024 IST
ਵੱਡੀ ਰੁਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ। -ਫੋਟੋ: ਜਗਜੀਤ

ਮੁਕੇਰੀਆਂ: ਪਿੰਡ ਜੁਝਾਰ ਚਠਿਆਲ ਵਿੱਚ ਜੈ ਬਾਬਾ ਲੱਖ ਦਾਤਾ ਯੂਥ ਕਲੱਬ ਵਲੋਂ ਕਰਵਾਏ ਗਏ ਛਿੰਝ ’ਚ ਕਰੀਬ 80 ਕਰੀਬ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਵਿਖਾਏ। ਇਸ ਮੌਕੇ ਛੋਟੀ ਰੁਮਾਲੀ ਦੀ ਕੁਸ਼ਤੀ ਵਿੱਚ ਦੀਪੂ ਜੋਗੀਆਣਾ ਨੇ ਪਹਿਲਾ ਅਤੇ ਸੰਨੀ ਮੁਕੇਰੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦੋਂ ਕਿ ਵੱਡੀ ਰੁਮਾਲੀ ਦੀ ਕੁਸ਼ਤੀ ਵਿੱਚ ਅਸ਼ੀਸ਼ ਕਮਾਹੀ ਦੇਵੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪ੍ਰਬੰਧਕਾਂ ਕੋਲੋਂ ਗੁਰਜ ਪੱਗ ਤੇ ਨਕਦੀ ਪ੍ਰਾਪਤ ਕੀਤੀ। ਜਦਕਿ ਗੌਰਵ ਕਪੂਰਥਲਾ ਨੇ ਦੂਸਰਾ ਸਥਾਨ ਹਾਸਲ ਕਰਕੇ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਨੇ ਨਕਦੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੇਮਰਾਜ, ਰਾਮ ਕਿਸ਼ਨ, ਬਾਲ ਕਿਸ਼ਨ, ਗੁਰਦਿਆਲ, ਮੀਤ, ਸਰਪੰਚ ਜੀਵਨਾ ਕੁਮਾਰੀ ਤੇ ਏਐੱਸਆਈ ਸਿਕੰਦਰ ਸਿੰਘ ਰਾਣਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement