ਚੀਨੀ ਪੁਲਾੜ ਸਟੇਸ਼ਨ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ ’ਤੇ ਕਰੇਗਾ ਕੰਮ
06:12 AM Jan 15, 2025 IST
ਸ਼ੰਘਾਈ, 14 ਜਨਵਰੀ
ਚੀਨ ਦਾ ਪੁਲਾੜ ਸਟੇਸ਼ਨ ਵਿਗਿਆਨ ਨੂੰ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਸਹਿਯੋਗ ਨੂੰ ਵਧਾਉਣ ਲਈ ਅਗਲੇ 10-15 ਸਾਲਾਂ ਦੌਰਾਨ ਇੱਕ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ ’ਤੇ ਕੰਮ ਕਰੇਗਾ। ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਅਧੀਨ ਟੈਕਨੋਲੋਜੀ ਐਂਡ ਇੰਜਨੀਅਰਿੰਗ ਸੈਂਟਰ ਫਾਰ ਸਪੇਸ ਯੂਟੀਲਾਈਜੇਸ਼ਨ ਨੇ ਇਹ ਜਾਣਕਾਰੀ ਦਿੱਤੀ। ਸ਼ਿਨਹੂਆਂ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ, ਟੈਕਨੋਲੋਜੀ ਐਂਡ ਇੰਜਨੀਅਰਿੰਗ ਸੈਂਟਰ ਫਾਰ ਸਪੇਸ ਯੂਟੀਲਾਈਜੇਸ਼ਨ ਦੇ ਐਪਲੀਕੇਸ਼ਨ ਐਂਡ ਡਿਵਲਪਮੈਂਟ ਡਿਵੀਜ਼ਨ ਦੇ ਡਿਪਟੀ ਡਾਇਰੈਕਟਰ ਬਾ ਜਿਨ ਨੇ ਦੱਸਿਆ ਕਿ ਇੱਕ ਕੌਮੀ ਪੁਲਾੜ ਪ੍ਰਯੋਗਸ਼ਾਲਾ ਵਜੋਂ ਕੰਮ ਕਰਦਿਆਂ ਚੀਨ ਦਾ ਪੁਲਾੜ ਸਟੇਸ਼ਨ ਅਗਲੇ ਦਹਾਕੇ ਦੌਰਾਨ ਡੂੰਘਾਈ ਨਾਲ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਖੋਜ ਸਹਿਯੋਗ ਕਰੇਗਾ, ਜਿਸਦਾ ਉਦੇਸ਼ ਅਹਿਮ ਵਿਗਿਆਨਕ ਤੇ ਤਕਨੀਕੀ ਉਪਲੱਬਧੀਆਂ ਹਾਸਲ ਕਰਨਾ ਹੈ। -ਆਈਏਐੱਨਐੱਸ
Advertisement
Advertisement