ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਸੰਕਾਤਰਾ ਨੇੜਿਓਂ ਚੀਨੀ ਡਰੋਨ ਬਰਾਮਦ

07:55 AM Jun 04, 2024 IST
ਪਿੰਡ ਸੰਕਾਤਰਾ ਨੇੜਿਓਂ ਬਰਾਮਦ ਕੀਤਾ ਗਿਆ ਡਰੋਨ। -ਫੋਟੋ: ਏਐੱਨਆਈ

ਤਰਨ ਤਾਰਨ, 3 ਜੂਨ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਪੰਜਾਬ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੰਕਾਤਰਾ ਨੇੜਿਓਂ ਡਰੋਨ ਬਰਾਮਦ ਕੀਤਾ ਹੈ। ਚੀਨ ਦੇ ਬਣੇ ਇਸ ਡਰੋਨ ਦਾ ਨਾਮ ਡੀਜੇਆਈ ਮੈਵਿਕ 3 ਦੱਸਿਆ ਜਾ ਰਿਹਾ ਹੈ। ਅਧਿਕਾਰਤ ਬਿਆਨ ਅਨੁਸਾਰ ਬੀਐੱਸਐੱਫ ਦੀ ਖੁਫੀਆ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਡਰੋਨ ਬਾਰੇ ਜਾਣਕਾਰੀ ਦਿੱਤੀ ਸੀ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਬੀਐੱਸਐੱਫ ਨੇ ਪੰਜਾਬ ਪੁਲੀਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਬਿਆਨ ਅਨੁਸਾਰ, ‘‘ਤਲਾਸ਼ੀ ਮੁਹਿੰਮ ਦੌਰਾਨ ਸਵੇਰੇ 8.20 ਵਜੇ ਜਵਾਨਾਂ ਨੇ ਜ਼ਿਲ੍ਹੇ ਦੇ ਪਿੰਡ ਸੰਕਾਤਰਾ ਨੇੜਿਓਂ ਡਰੋਨ ਬਰਾਮਦ ਕੀਤਾ।’’ ਬਿਆਨ ਮੁਤਾਬਕ ਇਹ ਆਪ੍ਰੇਸ਼ਨ ਬੀਐੱਸਐੱਫ ਜਵਾਨਾਂ ਤੇ ਪੰਜਾਬ ਪੁਲੀਸ ਦੀ ਸਰਹੱਦ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਨਾਕਾਮ ਕਰਨ ਦੀ ਵਚਨਬੱਧਤਾ ਦਰਸਾਉਂਦਾ ਹੈ।’’ -ਏਐੱਨਆਈ

Advertisement

ਸਰਹੱਦੀ ਚੌਕੀ ਕਾਹਨਗੜ੍ਹ ਨੇੜਿਓਂ ਕੁਆਡਕਾਪਟਰ ਬਰਾਮਦ

ਅਟਾਰੀ (ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਕੀ ਕਾਹਨਗੜ੍ਹ ਤੋਂ ਇੱਕ ਛੋਟਾ ਕੁਆਡਕਾਪਟਰ ਅਤੇ ਨਸ਼ੀਲੇ ਪਦਾਰਥ ਦਾ ਪੈਕੇਟ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਦੁਪਿਹਰ ਬੀਐੱਸਐੱਫ ਦੀ ਟੀਮ ਜਦੋਂ ਸਰਹੱਦੀ ਚੌਕੀ ਕਾਹਨਗੜ੍ਹ ਅਤੇ ਦਾਉਕੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇੱਕ ਕੁਆਡਕਾਪਟਰ ਅਤੇ ਇੱਕ ਪੈਕੇਟ ਬਰਾਮਦ ਹੋਇਆ। ਪੈਕੇਟ ’ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ। ਜਦੋਂ ਟੇਪ ਖੋਲ੍ਹ ਕੇ ਦੇਖੀ ਤਾਂ ਉਸ ’ਚੋਂ ਕੋਈ ਨਸ਼ੀਲਾ ਪਦਾਰਥ ਨਿਕਲਿਆ।

Advertisement
Advertisement