For the best experience, open
https://m.punjabitribuneonline.com
on your mobile browser.
Advertisement

ਚੀਨ ਦੀ ਨਵੀਨਤਮ ਪਰਮਾਣੂ ਪਣਡੁੱਬੀ ਡੁੱਬੀ

07:33 AM Sep 28, 2024 IST
ਚੀਨ ਦੀ ਨਵੀਨਤਮ ਪਰਮਾਣੂ ਪਣਡੁੱਬੀ ਡੁੱਬੀ
Advertisement

ਵਾਸ਼ਿੰਗਟਨ, 27 ਸਤੰਬਰ
ਉਪ ਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਚੀਨ ਦੀ ਸਭ ਤੋਂ ਨਵੀਂ ਨਿਰਮਾਣਅਧੀਨ ਪਰਮਾਣੂ ਪਣਡੁੱਬੀ ਘਾਟ ਕੋਲ ਡੁੱਬ ਗਈ ਹੈ। ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਚੀਨ ਕੌਮਾਂਤਰੀ ਵਪਾਰ ਲਈ ਅਹਿਮ ਮੰਨੇ ਜਾਂਦੇ ਦੱਖਣੀ ਚੀਨ ਸਾਗਰ ਦੇ ਲਗਪਗ ਪੂਰੇ ਖੇਤਰ ’ਤੇ ਆਪਣਾ ਦਾਅਵਾ ਕਰਦਾ ਹੈ ਅਤੇ ਉਹ ਇਸ ਖੇਤਰ ’ਚ ਆਪਣੀ ਫੌਜ ਦੀ ਮੌਜੂਦਗੀ ਲਗਾਤਾਰ ਵਧਾ ਰਿਹਾ ਹੈ। ਇਸ ਖੇਤਰ ’ਤੇ ਬਰੂਨੇਈ, ਮਲੇਸ਼ੀਆ, ਫਿਲਪੀਨਜ਼, ਤਾਇਵਾਨ ਤੇ ਵੀਅਤਨਾਮ ਦਾਅਵਾ ਕਰਦੇ ਹਨ। ਚੀਨ ਦੀ ‘ਝੋਊ’ ਸ਼੍ਰੇਣੀ ਦੀ ਪਹਿਲੀ ਪਣਡੁੱਬੀ ਸੰਭਾਵੀ ਤੌਰ ’ਤੇ ਮਈ ਤੇ ਜੂਨ ਵਿਚਾਲੇ ਡੁੱਬਣ ਨਾਲ ਚੀਨ ਨੂੰ ਵੱਡਾ ਝਟਕਾ ਲੱਗਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement