ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ’ਚ ਨਿੱਝਰ ਦੀ ਹੱਤਿਆ ਪਿੱਛੇ ਚੀਨ ਦਾ ਹੱਥ: ਬਲੌਗਰ

12:25 PM Oct 09, 2023 IST
featuredImage featuredImage

ਨਿਊਯਾਰਕ ਸਿਟੀ, 9 ਅਕਤੂਬਰ
ਕੈਨੇਡਾ ਵਿੱਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਗਾਉਂਦੇ ਹੋਏ ਸੁਤੰਤਰ ਬਲੌਗਰ ਜੈਨੀਫ਼ਰ ਜ਼ੇਂਗ ਨੇ ਕਿਹਾ ਹੈ ਕਿ ਅਜਿਹਾ ਕਰਕੇ ਚੀਨ ਦਾ ਮਕਸਦ ਰਤ ਭਾਰਤ ਅਤੇ ਪੱਛਮ ਵਿਚਕਾਰ ਵਵਿਾਦ ਪੈਦਾ ਕਰਨ ਸੀ। ਜੈਨੀਫਰ ਜ਼ੇਂਗ ਚੀਨ ’ਚ ਜਨਮੀ ਮਨੁੱਖੀ ਅਧਿਕਾਰ ਕਾਰਕੁਨ ਤੇ ਪੱਤਰਕਾਰ ਹੈ, ਜੋ ਇਸ ਵੇਲੇ ਅਮਰੀਕਾ ਵਿੱਚ ਰਹਿ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੇ ਵੀਡੀਓ ਵਿੱਚ ਉਸ ਨੇ ਇਹ ਦੋਸ਼ ਲਗਾਇਆ ਗਿਆ ਹੈ ਕਿ 'ਕਤਲ' ਸੀਸੀਪੀ ਏਜੰਟਾਂ ਦੁਆਰਾ ਕੀਤਾ ਗਿਆ ਸੀ। ਬਲੌਗਰ ਨੇ ਦੋਸ਼ ਲਗਾਇਆ, ‘18 ਜੂਨ ਨੂੰ ਬੰਦੂਕਾਂ ਨਾਲ ਲੈਸ ਏਜੰਟਾਂ ਨੇ ਨਿੱਝਰ ਦਾ ਪਿੱਛਾ ਕੀਤਾ ਤੇ ਹੱਤਿਆ ਕਰਨ ਬਾਅਦ ਉਨ੍ਹਾਂ ਨਿੱਝਰ ਦੀ ਕਾਰ ਵਿਚਲੇ ਡੈਸ਼ ਕੈਮਰੇ ਨੂੰ ਨਸ਼ਟ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਏਜੰਟ ਭੱਜ ਗਏ। ਉਨ੍ਹਾਂ ਨੇ ਸਾਰੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਪਣੇ ਹਥਿਆਰ ਤੇ ਸਾਮਾਨ ਸਾੜ ਦਿੱਤਾ। ਅਗਲੇ ਦਿਨ ਉਹ ਹਵਾਈ ਜਹਾਜ਼ਾਂ ਵਿੱਚ ਕੈਨੇਡਾ ਛੱਡ ਗਏ। ਉਸਨੇ ਇਹ ਵੀ ਦੋਸ਼ ਲਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ।

Advertisement

Advertisement