For the best experience, open
https://m.punjabitribuneonline.com
on your mobile browser.
Advertisement

ਚੀਨ ਵੱਲੋਂ ਏਸ਼ਿਆਈ ਗੁਆਂਢੀ ਮੁਲਕਾਂ ਨਾਲ ਤਣਾਅ ਘਟਾਉਣ ਦੀ ਕੋਸ਼ਿਸ਼

07:01 AM Mar 05, 2024 IST
ਚੀਨ ਵੱਲੋਂ ਏਸ਼ਿਆਈ ਗੁਆਂਢੀ ਮੁਲਕਾਂ ਨਾਲ ਤਣਾਅ ਘਟਾਉਣ ਦੀ ਕੋਸ਼ਿਸ਼
Advertisement

ਪੇਈਚਿੰਗ, 4 ਮਾਰਚ
ਚੀਨ ਨੇ ਦੱਖਣੀ ਚੀਨ ਸਾਗਰ ਵਿਵਾਦ ਅਤੇ ਭਾਰਤ ਨਾਲ ਪੂਰਬੀ ਲੱਦਾਖ ਦੇ ਸਰਹੱਦੀ ਮੁੱਦੇ ’ਤੇ ਆਪਣੇ ਏਸ਼ਿਆਈ ਗੁਆਂਢੀ ਮੁਲਕਾਂ ਨਾਲ ਵਧਦਾ ਤਣਾਅ ਘਟਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਸ ਦੀਆਂ ਬੈੱਲਟ ਐਂਡ ਰੋਡ ਇਨੀਸ਼ਿਏਟਿਵ ਵਰਗੀਆਂ ਪਹਿਲਕਦਮੀਆਂ ਤੇਜ਼ੀ ਫੜ ਰਹੀਆਂ ਹਨ ਅਤੇ ਖੇਤਰੀ ਦੇਸ਼ਾਂ ਨਾਲ ਵਪਾਰ ਵਧ ਰਿਹਾ ਹੈ। ਨੈਸ਼ਨਲ ਪੀਪਲਜ਼ ਕਾਂਗਰਸ (ਐੱਨਪੀਸੀ) ਦੇ ਤਰਜਮਾਨ ਲੂ ਕਿਨਜਿਆਨ ਨੇ ਏਸ਼ਿਆਈ ਗੁਆਂਢੀ ਦੇਸ਼ਾਂ ਨਾਲ ਵਧ ਰਹੇ ਤਣਾਅ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਚੀਨ ਨੇ ਕੂਟਨੀਤਕ ਪੱਧਰ ’ਤੇ ਆਪਣੇ ਗੁਆਂਢੀ ਦੇਸ਼ਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×