ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਦੇ ਤਿੰਨ ਖੱਡੀ ਡੈਮ ਨੂੰ ਹੜ੍ਹ ਦਾ ਖ਼ਤਰਾ

07:55 AM Aug 20, 2020 IST

ਪੇਈਚਿੰਗ, 19 ਅਗਸਤ

Advertisement

ਯੈਂਗਜ਼ੇ ਦਰਿਆ ’ਤੇ ਬਣਿਆ ਚੀਨ ਦਾ ਤਿੰਨ ਖੱਡੀ ਡੈਮ, ਜਿਸ ਉੱਤੇ ਵਿਸ਼ਵ ਦਾ ਸਭ ਤੋਂ ਵੱਡਾ ਪਣਬਿਜਲੀ ਸਟੇਸ਼ਨ ਹੈ, ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਸਭ ਤੋਂ ਵੱਡਾ ਹੜ੍ਹ ਆਉਣ ਦਾ ਖ਼ਤਰਾ ਵਧ ਗਿਆ ਹੈ। ਸਾਲ 2003 ਵਿੱਚ ਚਾਲੂ ਹੋਏ ਇਸ ਡੈਮ ਲਈ ਹੜ੍ਹ ਇਸ ਦੀ ਮਜ਼ਬੂਤੀ ਲਈ ਵੱਡੀ ਚੁਣੌਤੀ ਹੋਵੇਗਾ। ਥ੍ਰੀ ਗੋਰਜਸ ਕੋਰ ਨੇ ਇਕ ਬਿਆਨ ਵਿੱਚ ਕਿਹਾ ਕਿ ਬੰਨ੍ਹ ਉਪਰੋਂ ਨਦੀਆਂ ’ਚੋਂ ਛੱਡੇ ਪਾਣੀ ਕਰਕੇ ਦਰਪੇਸ਼ ਹੋਣ ਵਾਲੀ ਹਰ ਚੁਣੌਤੀ ਦੇ ਟਾਕਰੇ ਲਈ ਤਿਆਰ ਹੈ। ਤਿੰਨ ਖੁੱਡੀ ਪ੍ਰਾਜੈਕਟ ਪੂਰੀ ਤਰ੍ਹਾਂ ਪਾਣੀ ਦੁਆਰਾ ਕੰਟਰੋਲ ਪ੍ਰਬੰਧ ਦੇ ਸਿਰ ’ਤੇ ਚੱਲਦਾ ਹੈ। ਇਸ ਦੀ ਲੰਬਾਈ 2309 ਮੀਟਰ ਤੇ ਉਚਾਈ 185 ਮੀਟਰ ਹੈ। ਇਸ ਦੇ ਉੱਤਰ ਤੇ ਦੱਖਣ ਵਿੱਚ ਪੰਜ ਟੀਅਰ ਸ਼ਿਪ ਲੌਕ ਹੈ ਤੇ ਪਣਬਿਜਲੀ ਸਟੇਸ਼ਨ ਵਿੱਚ ਲੱਗੇ 34 ਟਰਬੋ-ਜਨਰੇਟਰ ਮਿਲ ਕੇ 22.5 ਮਿਲੀਅਨ ਕਿਲੋਵਾਟ ਬਿਜਲੀ ਪੈਦਾ ਕਰਨ ਦੇ ਸਮਰੱਥ ਹਨ। ਬਰਸਾਤ ਦੇ ਮੌਸਮ ਵਿੱਚ ਆਉਂਦੇ ਹੜ੍ਹਾਂ ਕਰਕੇ ਡੈਮ ਦੀ ਮਜ਼ਬੂਤੀ ਵੱਲ ਸਾਰਿਆਂ ਦਾ ਧਿਆਨ ਜਾਂਦਾ ਹੈ।
-ਪੀਟੀਆਈ

Advertisement
Advertisement
Tags :
ਹੜ੍ਹਖੱਡੀਖ਼ਤਰਾਤਿੰਨ