ਅਮਰੀਕਾ ਨਾਲ ਦੋਸਤਾਨਾ ਸਬੰਧ ਚਾਹੁੰਦੈ ਚੀਨ
06:45 AM Nov 17, 2024 IST
ਸ਼ੰਘਾਈ: ਚੀਨ ਦੇ ਅਮਰੀਕਾ ’ਚ ਸਫ਼ੀਰ ਸ਼ਾਈ ਫੇਂਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਵਾਸ਼ਿੰਗਟਨ ਨਾਲ ਦੋਸਤਾਨਾ ਸਬੰਧ ਬਣਾਉਣ ਅਤੇ ਭਾਈਵਾਲੀ ਕਰਨ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਚੀਨ ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਕਾਰ ਮਜ਼ਬੂਤ ਵਾਰਤਾ ਦੀ ਵਕਾਲਤ ਕਰਦਾ ਹੈ। ਸ਼ਾਈ ਫੇਂਗ ਨੇ ਹਾਂਗਕਾਂਗ ’ਚ ਦਿੱਤੇ ਭਾਸ਼ਨ ਦੌਰਾਨ ਇਹ ਵੀ ਕਿਹਾ ਕਿ ਚੀਨ ਦੀ ਅਮਰੀਕਾ ਨੂੰ ਦਰਕਿਨਾਰ ਕਰਨ ਜਾਂ ਉਸ ਦੀ ਥਾਂ ਲੈਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਇਹ ਗੱਲਾਂ ਚੀਨ ’ਚ ਅਮਰੀਕੀ ਸਫ਼ੀਰ ਅਤੇ ਆਪਣੇ ਮੁਲਕ ਦੇ ਹੋਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਆਖੀਆਂ। ਚੀਨੀ ਆਗੂ ਨੇ ਕਿਹਾ, ‘‘ਚੀਨ-ਅਮਰੀਕਾ ਭਾਈਵਾਲੀ ਕਦੇ ਵੀ ਗਿਣਤੀਆਂ-ਮਿਣਤੀਆਂ ਦੀ ਖੇਡ ਨਹੀਂ ਰਹੀ ਹੈ। ਦੋਵੇਂ ਮੁਲਕਾਂ ’ਚ ਵਪਾਰ, ਖੇਤੀ, ਊਰਜਾ, ਮਸਨੂਈ ਬੌਧਿਕਤਾ ਅਤੇ ਜਨ ਸਿਹਤ ਸਮੇਤ ਹੋਰ ਖੇਤਰਾਂ ’ਚ ਰਲ ਕੇ ਕੰਮ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ।’’ -ਰਾਇਟਰਜ਼
Advertisement
Advertisement