ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਵੱਲੋਂ ਕਸ਼ਮੀਰ ਮੁੱਦੇ ’ਤੇ ਪਾਕਿ ਦਾ ਸਮਰਥਨ

06:57 AM Aug 23, 2020 IST

Advertisement

ਇਸਲਾਮਾਬਾਦ, 22 ਅਗਸਤ

ਚੀਨ ਨੇ ਜੰਮੂ ਕਸ਼ਮੀਰ ਦੇ ਮਸਲੇ ’ਤੇ ਪਾਕਿਸਤਾਨ ਦੀ ਸਥਿਤੀ ਅਤੇ ਰੁਖ਼ ਦਾ ਪੂਰਨ ਸਮਰਥਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਪੇਈਚਿੰਗ ਨੇ ਇਸਲਾਮਾਬਾਦ ਵਲੋਂ ਬਾਹਰੀ ਸੁਰੱਖਿਆ ਮਾਪਦੰਡਾਂ ਦੇ ਸੰਦਰਭ ਵਿੱਚ ਆਪਣੀਆਂ ‘ਕੌਮੀ ਸਥਿਤੀਆਂ’ ਦੇ ਆਧਾਰ ’ਤੇ ਆਪਣੀ ਤਰੱਕੀ ਦਾ ਰਾਹ  ‘ਆਜ਼ਾਦਾਨਾ’ ਤੌਰ ’ਤੇ ਚੁਣਨ ’ਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।  ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਵਾਰਤਾ ਮਗਰੋਂ ਜਾਰੀ ਸਾਂਝੇ ਬਿਆਨ ਅਨੁਸਾਰ, ‘‘ਚੀਨ ਨੇ ਦੁਹਰਾਇਆ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਭਰਾਵਾਂ ਵਾਲਾ ਰਿਸ਼ਤਾ ਹੈ ਅਤੇ ਖੇਤਰ ਵਿੱਚ ਪਾਕਿਸਤਾਨ ਚੀਨ ਦਾ ਸਭ ਤੋਂ ਵਫ਼ਾਦਾਰ ਭਾਈਵਾਲ ਹੈ। ਚੀਨ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੀ ਖੇਤਰੀ ਅਖੰਡਤਾ, ਪ੍ਰਭੂਸੱਤਾ ਅਤੇ ਆਜ਼ਾਦੀ ਦੀ ਰੱਖਿਆ ਦਾ ਸਮਰਥਕ ਹੈ, ਅਤੇ ਬਾਹਰੀ ਸੁਰੱਖਿਆ ਮਾਪਦੰਡਾਂ ਦੇ ਸੰਦਰਭ ਵਿੱਚ ਆਪਣੀਆਂ ਕੌਮੀ ਸਥਿਤੀਆਂ ਦੇ ਆਧਾਰ ’ਤੇ ਆਜ਼ਾਦਾਨਾ ਤੌਰ ’ਤੇ ਤਰੱਕੀ ਦਾ ਰਾਹ ਚੁਣਨ ਅਤੇ ਕੌਮਾਂਤਰੀ ਤੇ ਖੇਤਰੀ ਮਾਮਲਿਆਂ ਵਿੱਚ ਵਧੇਰੇ ਊਸਾਰੂ ਭੂਮਿਕਾ ਨਿਭਾਊਣ ਦਾ ਹਾਮੀ ਹੈ।’’  ਕੁਰੈਸੀ ਦੀ ਦੋ ਰੋਜ਼ਾ ਫੇਰੀ ਦੌਰਾਨ ਹੋਈ ਬੈਠਕ ਵਿੱਚ ਕਸ਼ਮੀਰ ਦਾ ਮੁੱਦਾ ਵੀ ਵਿਚਾਰਿਆ ਗਿਆ। ਚੀਨ ਨੇ ਕਸ਼ਮੀਰ ਬਾਰੇ ਪਾਕਿਤਸਾਨ ਦੇ ਰੁਖ਼ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਪੁਰਾਣੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਚੱਲ ਰਿਹਾ ਹੈ। ਊਨ੍ਹਾਂ ਕਿਹਾ ਕਿ ਇਹ ਵਿਵਾਦ ਸ਼ਾਂਤੀਪੂਰਵਕ ਢੰਗ ਨਾਲ ਸੰਯੁਕਤ ਰਾਸ਼ਟਰ ਰਾਹੀਂ ਸਲਾਮਤੀ ਕੌਂਸਲ ਦੇ ਢੁਕਵੇਂ ਮਤਿਆਂ ਅਤੇ ਦੁਵੱਲੇ ਪ੍ਰਬੰਧਾਂ ਰਾਹੀਂ ਹੱਲ ਹੋਣਾ ਚਾਹੀਦਾ ਹੈ। ਚੀਨ ਨੇ ਕਿਹਾ, ‘‘ਚੀਨ ਅਜਿਹੀ ਕਿਸੇ ਵੀ ਤਰ੍ਹਾਂ ਦੀ ਇਕਪਾਸੜ ਕਾਰਵਾਈ ਦਾ ਵਿਰੋਧ ਕਰਦਾ ਹੈ, ਜੋ ਸਥਿਤੀ ਨੂੰ ਗੁੰਝਲਦਾਰ ਬਣਾਵੇ।’’   

Advertisement

ਕਸ਼ਮੀਰ ਮੁੱਦੇ ਤੋਂ ਇਲਾਵਾ ਚੀਨ ਵਲੋਂ ਪਾਕਿਸਤਾਨ ਨੂੰ ਆਪਣੇ ਕੌਮੀ ਹਿੱਤਾਂ ਦੇ ਮੱਦੇਨਜ਼ਰ ਆਜ਼ਾਦਾਨਾ ਫ਼ੈਸਲੇ ਲੈਣ ਦੀ ਦਿੱਤੀ ਸ਼ਹਿ ਨੇ ਅਰਬ ਮੁਲਕਾਂ ਨੂੰ ਚੌਕੰਨਾ ਕੀਤਾ ਹੈ, ਜੋ ਪਾਕਿਸਤਾਨ ’ਤੇ ਲਗਾਤਾਰ ਚੀਨ ਤੋਂ ਦੂਰੀ ਬਣਾਊਣ ਦਾ ਦਬਾਅ ਬਣਾ ਰਹੇ ਹਨ ਅਤੇ ਆਪਣੀ ਤਰੱਕੀ ਲਈ ਅਮਰੀਕਾ ਤੇ ਹੋਰ ਭਾਈਵਾਲਾਂ ਨਾਲ ਸਬੰਧਾਂ ਦੀ ਬਿਹਤਰੀ ਲਈ ਆਖ ਰਹੇ ਹਨ। -ਆਈਏਐੱਨਐੱਸ     

ਭਾਰਤ ਨੇ ਚੀਨ-ਪਾਕਿ ਵਾਰਤਾ ’ਚ ਕਸ਼ਮੀਰ ਦੇ ਜ਼ਿਕਰ ਨੂੰ ਰੱਦ ਕੀਤਾ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਅਤੇ ਚੀਨ ਵਲੋਂ ਸਾਂਝੇੇ ਤੌਰ ’ਤੇ ਜਾਰੀ ਬਿਆਨ ਵਿੱਚ ਜੰਮੂ ਕਸ਼ਮੀਰ ਦੇ ਜ਼ਿਕਰ ਨੂੰ ਰੱਦ ਕੀਤਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਭਾਰਤ ਦਾ ‘ਅਹਿਮ ਅਤੇ ਅਟੁੱਟ’ ਹਿੱਸਾ ਹੈ ਅਤੇ ਊਹ ਊਮੀਦ ਕਰਦੇ ਹਨ ਕਿ ਸਬੰਧਤ ਧਿਰਾਂ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ। ਊਨ੍ਹਾਂ ਕਿਹਾ, ‘‘ਬੀਤੇ ਵਾਂਗ ਹੁਣ ਵੀ ਅਸੀਂ ਚੀਨ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਰਣਨੀਤਕ ਵਾਰਤਾ ਦੇ ਦੂਜੇ ਗੇੜ ਦੇ ਸਾਂਝੇ ਬਿਆਨ ਵਿੱਚ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਜ਼ਿਕਰ ਨੂੰ ਸਿੱਧੇ ਤੌਰ ’ਤੇ ਰੱਦ ਕਰਦੇ ਹਾਂ।’’ -ਪੀਟੀਆਈ

Advertisement
Tags :
ਸਮਰਥਨਕਸ਼ਮੀਰਪਾਕਿਮੁੱਦੇਵੱਲੋਂ