ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨ ਵੱਲੋਂ ਅਮਰੀਕਾ ਨੂੰ ਚੇਂਗਦੂ ’ਚ ਕੌਂਸੁਲੇਟ ਬੰਦ ਕਰਨ ਦੇ ਹੁਕਮ

06:48 AM Jul 25, 2020 IST

ਪੇਈਚਿੰਗ, 24 ਜੁਲਾਈ

Advertisement

ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਨੂੰ ਹੁਕਮ ਦਿੱਤਾ ਹੈ ਕਿ ਉਹ ਚੇਂਗਦੂ ’ਚ ਆਪਣੇ ਕੌਂਸੁਲੇਟ ਨੂੰ ਬੰਦ ਕਰ ਦੇਵੇ। ਅਮਰੀਕਾ ਨੇ ਜਾਸੂਸੀ ਦਾ ਦੋਸ਼ ਲਾਉਂਦਿਆਂ ਹਿਊਸਟਨ ’ਚ ਚੀਨੀ ਮਿਸ਼ਨ ਨੂੰ ਬੰਦ ਕਰ ਦਿੱਤਾ ਸੀ। ਚੀਨ ਦੇ ਇਸ ਐਲਾਨ ਨਾਲ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਚੱਲ ਰਹੇ ਤਣਾਅ ’ਚ ਹੋਰ ਵਾਧਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚੇਂਗਦੂ ਅਮਰੀਕਾ ਲਈ ਅਹਿਮ ਕੂਟਨੀਤਕ ਟਿਕਾਣਾ ਹੈ ਜਿਥੋਂ ਉਹ ਤਿੱਬਤ ਸਮੇਤ ਕਈ ਮੁਲਕਾਂ ਨਾਲ ਰਾਬਤਾ ਕਾਇਮ ਰਖਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ ਪਰ ਉਨ੍ਹਾਂ (ਚੀਨ) ਵੱਲੋਂ ਉਠਾਇਆ ਕਦਮ ਜਾਇਜ਼ ਹੈ। -ਪੀਟੀਆਈ

ਅਮਰੀਕਾ ’ਚ ਚਾਰ ਚੀਨੀ ਨਾਗਰਿਕਾਂ ਖ਼ਿਲਾਫ਼ ਵੀਜ਼ਾ ਧੋਖਾਧੜੀ ਦਾ ਕੇਸ਼

Advertisement

ਵਾਸ਼ਿੰਗਟਨ: ਫੈਡਰਲ ਵਕੀਲਾਂ ਨੇ ਚੀਨ ਦੇ ਚਾਰ ਨਾਗਰਿਕਾਂ ਖ਼ਿਲਾਫ਼ ਵੀਜ਼ਾ ਧੋਖਾਧੜੀ ਤੇ ਚੀਨੀ ਸੈਨਾ ਦਾ ਮੈਂਬਰ ਹੋਣ ਦੀ ਗੱਲ ਲੁਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਨਿਆਂ ਵਿਭਾਗ ਨੇ ਬੀਤੇ ਦਨਿ ਦੱਸਿਆ ਕਿ ਐੱਫਬੀਆਈ ਨੇ ਇਨ੍ਹਾਂ ’ਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਚੌਥੇ ਫਰਾਰ ਵਿਅਕਤੀ ਨੇ ਸਾਂ ਫਰਾਂਸਿਸਕੋ ਦੇ ਚੀਨੀ ਦੂਤਾਵਾਸ ’ਚ ਸ਼ਰਨ ਲੈ ਲਈ ਹੈ। -ਪੀਟੀਆਈ

Advertisement
Tags :
ਅਮਰੀਕਾਹੁਕਮਕੌਂਸੁਲੇਟਚੇਂਗਦੂਵੱਲੋਂ
Advertisement