ਚੀਨ ਨੇ ਘੱਟ ਜੋਖਮ ਵਾਲੀਆਂ ਥਾਵਾਂ ’ਤੇ ਥੀਏਟਰ ਖੋਲ੍ਹੇ
08:27 AM Jul 26, 2020 IST
ਪੇਈਚਿੰਗ: ਚੀਨ ਦੀ ਰਾਜਧਾਨੀ ਪੇਈਚਿੰਗ ’ਚ ਕਰੋਨਾਵਾਇਰਸ ਦਾ ਖਤਰਾ ਘਟਦਾ ਜਾ ਰਿਹਾ ਹੈ ਜਿਸ ਨੂੰ ਦੇਖਦਿਆਂ ਇੱਥੇ ਬੀਤੇ ਦਨਿ ਕੁਝ ਥੀਏਟਰ ਖੋਲ੍ਹ ਦਿੱਤੇ ਗਏ ਹਨ। ਜਨਿ੍ਹਾਂ ਇਲਾਕਿਆਂ ’ਚ ਲਾਗ ਦਾ ਜੋਖਮ ਘੱਟ ਹੈ ਉਨ੍ਹਾਂ ਇਲਾਕਿਆਂ ਵਿਚਲੇ ਥੀਏਟਰ ਖੋਲ੍ਹੇ ਜਾ ਰਹੇ ਹਨ ਅਤੇ ਦਰਸ਼ਕਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਪਵੇਗੀ। ਥੀਏਟਰਾਂ ਦੀਆਂ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਰਹੀ ਹੈ। ਥੀਏਟਰ ਦੀਆਂ 30 ਫੀਸਦ ਸੀਟਾਂ ਹੀ ਭਰੀਆਂ ਜਾ ਰਹੀਆਂ ਹਨ ਤੇ ਸ਼ੋਅ ਦੇ ਵਿਚਾਲੇ ਖਾਣ-ਪੀਣ ਦੀ ਇਜਾਜ਼ਤ ਨਹੀਂ ਹੈ। ਚੀਨ ਦੀ ਘਰੇਲੂ ਫਿਲਮ ਸਨਅਤ ’ਚ ਬਣਨ ਵਾਲੀਆਂ ਫਿਲਮਾਂ ਦੀਆਂ ਟਿਕਟਾਂ ਵਿਕ ਰਹੀਆਂ ਹਨ। ਪੌਲੀ ਸਨਿੇਮਾ ਬ੍ਰਾਂਚ ਦੇ ਮੈਨੇਜਰ ਲੀ ਸ਼ਿਊ ਨੇ ਕਿਹਾ ਕਿ ਉਹ ਅਕਤੂਬਰ ’ਚ ਕੌਮੀ ਛੁੱਟੀਆਂ ਦੀ ਉਡੀਕ ਕਰ ਰਹੇ ਹਨ ਜਦੋਂ ਫਿਲਮ ਬਾਜ਼ਾਰ ਲੀਹ ’ਤੇ ਮੁੜ ਆਵੇਗਾ। -ਪੀਟੀਆਈ
Advertisement
Advertisement