ਚੀਨ ਓਪਨ: ਕ੍ਰਿਸਟੀ ਗਿਲਮੋਰ ਨੂੰ ਹਰਾ ਕੇ ਮਾਲਵਿਕਾ ਕੁਆਰਟਰ ਫਾਈਨਲ ’ਚ
07:56 AM Sep 20, 2024 IST
Advertisement
ਚਾਂਗਜ਼ੂ:
Advertisement
ਭਾਰਤ ਦੀ ਬੈਡਮਿੰਟਨ ਖਿਡਾਰਨ ਮਾਲਵਿਕਾ ਬੀ. ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਚੀ ਰੈਂਕਿੰਗ ਵਾਲੀ ਕ੍ਰਿਸਟੀ ਗਿਲਮੋਰ ਨੂੰ ਹਰਾ ਕੇ ਚੀਨ ਓਪਨ ਸੁਪਰ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਕਦਮ ਰੱਖਿਆ ਹੈ। ਵਿਸ਼ਵ ਰੈਂਕਿੰਗ ਵਿੱਚ 43ਵੇਂ ਸਥਾਨ ’ਤੇ ਕਾਬਜ਼ ਮਾਲਵਿਕਾ ਨੇ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਤੇ ਸਕਾਟਲੈਂਡ ਦੀ 25ਵੀਂ ਰੈਂਕਿੰਗ ਵਾਲੀ ਗਿਲਮੋਰ ਖ਼ਿਲਾਫ਼ ਇੱਕ ਘੰਟਾ ਪੰਜ ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-17, 19-21, 21-16 ਨਾਲ ਜਿੱਤ ਦਰਜ ਕੀਤੀ। ਇਸ ਤੋਂ ਇੱਕ ਦਿਨ ਪਹਿਲਾਂ ਮਾਲਵਿਕਾ ਨੇ ਪੈਰਿਸ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਗ੍ਰੇਗੋਰਿਆ ਮਾਰਿਸਕਾ ਨੂੰ ਹਰਾਇਆ ਸੀ। ਮਾਲਵਿਕਾ ਟੂਰਨਾਮੈਂਟ ਵਿੱਚ ਇਕਲੌਤੀ ਭਾਰਤੀ ਖਿਡਾਰਨ ਬਚੀ ਹੈ। ਹੁਣ ਉਸ ਦਾ ਸਾਹਮਣਾ ਦੋ ਵਾਰ ਦੀ ਵਿਸ਼ਵ ਚੈਂਪੀਅਨ ਚੌਥਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ। -ਪੀਟੀਆਈ
Advertisement
Advertisement