ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਸਿਚੁਆਨ ਸੂਬੇ ’ਚ ਪਰਮਾਣੂ ਰਿਐਕਟਰ ਤਿਆਰ ਕਰ ਰਿਹੈ!

07:17 AM Nov 12, 2024 IST

ਬੈਂਕਾਕ, 11 ਨਵੰਬਰ
ਉਪਗ੍ਰਹਿ ਦੀਆਂ ਤਸਵੀਰਾਂ ਤੇ ਚੀਨੀ ਸਰਕਾਰ ਦੇ ਦਸਤਾਵੇਜ਼ਾਂ ਦੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਚੀਨ ਨੇ ਵੱਡੇ ਜੰਗੀ ਬੇੜੇ ਲਈ ਜ਼ਮੀਨ ਅਧਾਰਿਤ ਪ੍ਰੋਟੋਟਾਈਪ ਪ੍ਰਮਾਣੂ ਰਿਐਕਟਰ ਦਾ ਨਿਰਮਾਣ ਕੀਤਾ ਹੈ। ਸਮੀਖਿਅਕਾਂ ਮੁਤਾਬਕ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੇਈਚਿੰਗ ਪਰਮਾਣੂ ਊਰਜਾ ਉੱਤੇ ਚੱਲਣ ਵਾਲਾ ਪਲੇਠਾ ਏਅਰਕਰਾਫ਼ਟ ਕਰੀਅਰ ਤਿਆਰ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਅੰਕੜਿਆਂ ਪੱਖੋਂ ਚੀਨ ਦੀ ਜਲਸੈਨਾ ਵਿਸ਼ਵ ਵਿਚ ਸਭ ਤੋਂ ਵੱਡੀ ਹੈ ਅਤੇ ਤੇਜ਼ੀ ਨਾਲ ਇਸ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਚੀਨ ਵੱਲੋਂ ਆਪਣੇ ਬੇੜੇ ਵਿਚ ਪਰਮਾਣੂ ਊਰਜਾ ਨਾਲ ਲੈਸ ਕਰੀਅਰ ਸ਼ਾਮਲ ਕਰਨਾ ਅਸਲ ਮਾਇਨਿਆਂ ਵਿਚ ‘ਬਲੂ ਵਾਟਰ’ ਫੋਰਸ ਬਣਨ ਦੇ ਆਪਣੇ ਟੀਚੇ ਨੂੰ ਹਕੀਕੀ ਰੂਪ ਦੇਣ ਦੀ ਦਿਸ਼ਾ ਵਿਚ ਅਹਿਮ ਪੇਸ਼ਕਦਮੀ ਹੋਵੇਗੀ। ਕਾਰਨੇਜੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਇਨ ਵਾਸ਼ਿੰਗਟਨ ਡੀਸੀ ਵਿਚ ਸੀਨੀਅਰ ਫੈਲੋ ਟੌਂਗ ਜ਼ਾਓ ਨੇ ਕਿਹਾ ਕਿ ਪਰਮਾਣੂ ਸਮਰੱਥਾ ਵਾਲੇ ਬੇੜਿਆਂ ਨਾਲ ਚੀਨ ਪਹਿਲੇ ਦਰਜੇ ਦੀਆਂ ਨੇਵਲ (ਜਲਸੈਨਾ) ਤਾਕਤਾਂ ਵਿਚ ਸ਼ੁਮਾਰ ਹੋ ਜਾਵੇਗਾ, ਜੋ ਮੌਜੂਦਾ ਸਮੇਂ ਅਮਰੀਕਾ ਤੇ ਫਰਾਂਸ ਤੱਕ ਸੀਮਤ ਹੈ। ਕੈਲੀਫੋਰਨੀਆ ਵਿਚ ਮਿਡਲਬਰੀ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਖੋਜਾਰਥੀਆਂ ਨੇੇ ਕਿਹਾ ਕਿ ਉਨ੍ਹਾਂ ਦੱਖਣ ਪੱਛਮੀ ਚੀਨੀ ਸੂਬੇ ਸਿਚੁਆਨ ਦੇ ਸ਼ਹਿਰ ਲਿਸ਼ਾਨ ਦੇ ਬਾਹਰਵਾਰ ਪਹਾੜੀ ਇਲਾਕੇ ਦੀ ਪੜਤਾਲ ਦੌਰਾਨ ਚੀਨ ਵੱਲੋਂ ਪ੍ਰਮਾਣੂ ਰਿਐਕਟਰ ਤਿਆਰ ਕੀਤੇ ਜਾਣ ਦਾ ਪਤਾ ਲਾਇਆ ਹੈ।

Advertisement

Advertisement