ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੇਸ਼ ਦੀ ਆਰਥਿਕ ਖੁਸ਼ਹਾਲੀ ਨੂੰ ਨੁਕਸਾਨ ਪਹੁੰਚਾ ਰਿਹੈ ਚੀਨ: ਕਾਂਗਰਸ

08:05 AM Sep 05, 2024 IST

ਨਵੀਂ ਦਿੱਲੀ:

Advertisement

ਕਾਂਗਰਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਚੀਨ ਤੋਂ ਬੇਕਾਬੂ ਦਰਾਮਦ ਘਰੇਲੂ ਪੱਧਰ ’ਤੇ ‘ਕਹਿਰ’ ਵਰਤਾ ਰਹੀ ਹੈ ਅਤੇ ਸਰਕਾਰ ਦੇਸ਼ ਦੀ ਖੇਤਰੀ ਅਖੰਡਤਾ ਤੇ ਆਰਥਿਕ ਖੁਸ਼ਹਾਲੀ ਨੂੰ ਪਹੁੰਚਾਏ ਜਾ ਰਹੇ ਨੁਕਸਾਨ ’ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਖਾਮੋਸ਼ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਚੀਨ ਦੀ ਬੇਕਾਬੂ ਦਰਾਮਦ ਅਤੇ ਡੰਪਿੰਗ ’ਤੇ ਮੋਦੀ ਸਰਕਾਰ ਦਾ ਪ੍ਰਤੀਕਰਮ ਵੱਖੋ ਵੱਖਰਾ ਹੈ। ਉਨ੍ਹਾਂ ਦਾ ਬਿਆਨ ਗਲੋਬਲ ਟਰੇਡ ਰਿਸਰਚ ਇਨੀਸ਼ਿਏਟਿਵ ਦੀ ਰਿਪੋਰਟ ਮਗਰੋਂ ਆਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਚੀਨ ਤੋਂ ਛੱਤਰੀਆਂ, ਸੰਗੀਤਕ ਯੰਤਰ ਤੇ ਖਿਡੌਣੇ ਜਿਹੀਆਂ ਵਸਤਾਂ ਦੀ ਦਰਾਮਦ ਮੁਲਕ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਹੋਰ ਮੁਲਕ ਚੌਕਸ ਹੋ ਗਏ ਹਨ ਪਰ ਸਾਡੀਆਂ ਸਰਹੱਦਾਂ ਅਤੇ ਧਰਤੀ ’ਤੇ ਚੀਨੀ ਫੌਜੀਆਂ ਦੇ ਵਧਦੇ ਕੌਮੀ ਸੁਰੱਖਿਆ ਖ਼ਤਰੇ ਦੇ ਬਾਵਜੂਦ ਭਾਰਤ ਸਰਕਾਰ ਇਸ ਮਾਮਲੇ ’ਚ ਸੁਸਤੀ ਵਰਤ ਰਹੀ ਹੈ। -ਪੀਟੀਆਈ

Advertisement
Advertisement