ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਨ ਤੋਂ ਲਏ ਨਮੂਨਿਆਂ ਦੇ ਅਧਿਐਨ ਲਈ ਚੀਨ ਵੱਲੋਂ ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੂੰ ਸੱਦਾ

07:40 AM Jun 28, 2024 IST

ਬੈਂਕਾਕ, 27 ਜੂਨ
ਚੀਨ ਦੇ ਪੁਲਾੜ ਅਧਿਕਾਰੀਆਂ ਨੇ ਅੱਜ ਕਿਹਾ ਕਿ ਚੰਨ ’ਤੇ ਇੱਕ ਇਤਿਹਾਸਕ ਮੁਹਿੰਮ ਨੂੰ ਪੂਰਾ ਕਰਨ ਮਗਰੋਂ ਧਰਤੀ ’ਤੇ ਪਰਤੇ ਮਿਸ਼ਨ ਚਾਂਗ ਈ-6 ਵੱਲੋਂ ਇਕੱਠੇ ਕੀਤੇ ਨਮੂਨਿਆਂ ਦੇ ਅਧਿਐਨ ਲਈ ਉਹ ਦੁਨੀਆਂ ਦੇ ਵਿਗਿਆਨੀਆਂ ਦਾ ਸਵਾਗਤ ਕਰਦੇ ਹਨ। ਹਾਲਾਂਕਿ, ਖੋਜ ਦੀ ਇਸ ਪ੍ਰਕਿਰਿਆ ਵਿੱਚ ਕੁੱਝ ਸ਼ਰਤਾਂ ਹਨ, ਖਾਸ ਕਰ ਅਮਰੀਕਾ ਲਈ। ਅਧਿਕਾਰੀਆਂ ਨੇ ਮੁਹਿੰਮ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦੇਣ ਲਈ ਪੇਈਚਿੰਗ ਵਿੱਚ ਕਰਵਾਏ ਇੱਕ ਟੈਲੀਵਿਜ਼ਨ ਸਮਾਚਾਰ ਸੰਮੇਲਨ ਵਿੱਚ ਦੱਸਿਆ ਕਿ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ, ਨਾਸਾ ਨਾਲ ਸਿੱਧੇ ਦੁਵੱਲੇ ਸਹਿਯੋਗ ’ਤੇ ਪਾਬੰਦੀ ਲਗਾਉਣ ਵਾਲੇ ਅਮਰੀਕੀ ਕਾਨੂੰਨ ਨੂੰ ਹਟਾਉਣ ’ਤੇ ਨਿਰਭਰ ਹੋਵੇਗਾ।
ਚੀਨ ਨੇ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਦੇ ਵਾਈਸ ਚੇਅਰਮੈਨ ਬਿਆਨ ਜ਼ਿਗਾਂਗ ਨੇ ਦੱਸਿਆ, ‘‘ਅਮਰੀਕਾ-ਚੀਨ ਪੁਲਾੜ ਸਹਿਯੋਗ ਵਿੱਚ ਅੜਿੱਕੇ ਦੀ ਜੜ੍ਹ ਵੁਲਫ ਸੋਧ ਵਿੱਚ ਬਰਕਰਾਰ ਹੈ।’’ ਉਨ੍ਹਾਂ ਕਿਹਾ, ‘‘ਜੇ ਅਮਰੀਕਾ ਸੱਚਮੁੱਚ ਲਗਾਤਾਰ ਪੁਲਾੜ ਸਹਿਯੋਗ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਮੇਰਾ ਖ਼ਿਆਲ ਹੈ ਕਿ ਇਸ ਅੜਿੱਕੇ ਨੂੰ ਦੂਰ ਕਰਨ ਲਈ ਉਸ ਨੂੰ ਢੁਕਵਾਂ ਕਦਮ ਚੁੱਕਣਾ ਚਾਹੀਦਾ ਹੈ।’’ ਵੁਲਫ ਸੋਧ 2011 ਵਿੱਚ ਕੀਤੀ ਗਈ ਸੀ। ਇਹ ਸੋਧ ਅਮਰੀਕਾ ਤੇ ਚੀਨ ਦਰਮਿਆਨ ਸਿਰਫ਼ ਉਨ੍ਹਾਂ ਦੁਵੱਲੇ ਸਹਿਯੋਗ ਨੂੰ ਮਨਜ਼ੂਰੀ ਦਿੰਦਾ ਹੈ ਜਿਸ ਵਿੱਚ ਐੱਫਬੀਆਈ ਇਹ ਪ੍ਰਮਾਣਿਤ ਕਰ ਸਕੇ ਕਿ ਕੰਮ ਦੌਰਾਨ ਚੀਨੀ ਧਿਰ ਨਾਲ ਸੂਚਨਾ ਸਾਂਝੀ ਕਰਨ ਵਿੱਚ ਕੌਮੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। -ਏਪੀ

Advertisement

Advertisement
Advertisement