For the best experience, open
https://m.punjabitribuneonline.com
on your mobile browser.
Advertisement

ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨ ਨੇ ਜਤਾਇਆ ਇਤਰਾਜ਼

07:00 AM Mar 12, 2024 IST
ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨ ਨੇ ਜਤਾਇਆ ਇਤਰਾਜ਼
Advertisement

ਪੇਈਚਿੰਗ, 11 ਮਾਰਚ
ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੇ ਅਰੁਣਾਚਲ ਪ੍ਰਦੇਸ਼ ਦੌਰੇ ਸਬੰਧੀ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ। ਚੀਨ ਨੇ ਅੱਜ ਇਸ ਖੇਤਰ ’ਤੇ ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੀਆਂ ਇਹ ਹਰਕਤਾਂ ਸਰਹੱਦ ਦੇ ਮਸਲੇ ਨੂੰ ‘ਸਿਰਫ ਗੁੰਝਲਦਾਰ’ ਬਣਾ ਦੇਣਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 13,000 ਫੁੱਟ ਦੀ ਉਚਾਈ ’ਤੇ ਬਣਾਈ ਗਈ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਸੀ, ਜੋ ਹਰ ਮੌਸਮ ’ਚ ਤਵਾਂਗ ਤੱਕ ਸੰਪਰਕ ਬਣਾਉਣ ਅਤੇ ਸਰਹੱਦੀ ਖੇਤਰ ਨਾਲ ਸੈਨਿਕਾਂ ਦੀ ਬਿਹਤਰ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਉਮੀਦ ਹੈ। ਆਸਾਮ ਦੇ ਤੇਜ਼ਪੁਰ ਨੂੰ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਨਾਲ ਜੋੜਨ ਵਾਲੀ ਸੜਕ ’ਤੇ ਬਣੀ 825 ਕਰੋੜ ਰੁਪਏ ਦੀ ਸੁਰੰਗ ਨੂੰ ਇੰਨੀ ਉਚਾਈ ’ਤੇ ਦੁਨੀਆ ਦੀ ਸਭ ਤੋਂ ਲੰਬੀ ਦੋ-ਲੇਨ ਸੜਕ ਸੁਰੰਗ ਕਿਹਾ ਜਾ ਰਿਹਾ ਹੈ। ਫੌਜੀ ਅਧਿਕਾਰੀਆਂ ਮੁਤਾਬਕ ਸੈਨਾ ਸੁਰੰਗ ਰਾਹੀਂ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ-ਨਾਲ ਵੱਖ-ਵੱਖ ਸਰਹੱਦੀ ਖੇਤਰਾਂ ਵਿੱਚ ਸੈਨਿਕਾਂ ਅਤੇ ਹਥਿਆਰ ਪ੍ਰਣਾਲੀਆਂ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।
ਅਰੁਣਾਚਲ ਪ੍ਰਦੇਸ਼ ਦੇ ਦੱਖਣੀ ਤਿੱਬਤ ਵਜੋਂ ਦਾਅਵਾ ਕਰਨ ਵਾਲਾ ਚੀਨ ਆਪਣੇ ਦਾਅਵਿਆਂ ਨੂੰ ਉਜਾਗਰ ਕਰਨ ਲਈ ਕਈ ਭਾਰਤੀ ਨੇਤਾਵਾਂ ਦੇ ਸੂਬੇ ਦੇ ਦੌਰਿਆਂ ’ਤੇ ਲਗਾਤਾਰ ਇਤਰਾਜ਼ ਕਰਦਾ ਰਿਹਾ ਹੈ। ਪੇਈਚਿੰਗ ਨੇ ਇਸ ਸੂਬੇ ਦਾ ਨਾਂ ਜ਼ਾਂਗਨਾਨ ਵੀ ਰੱਖਿਆ ਹੈ। ਭਾਰਤ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਵਾਰ-ਵਾਰ ਰੱਦ ਕਰਦਿਆਂ ਕਿਹਾ ਹੈ ਕਿ ਸੂਬਾ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਨਵੀਂ ਦਿੱਲੀ ਨੇ ਪੇਈਚਿੰਗ ਦੇ ਖੇਤਰ ਨੂੰ ‘ਕਾਢ ਕੀਤੇ’ ਨਾਮ ਦੇਣ ਦੇ ਕਦਮ ਨੂੰ ਵੀ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਹੈ ਕਿ ਇਸ ਨਾਲ ਅਸਲੀਅਤ ਨਹੀਂ ਬਦਲਦੀ ਹੈ। ਇੱਥੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਬਾਰੇ ਪੁੱਛੇ ਜਾਣ ’ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੇਨਬਿਨ ਨੇ ਕਿਹਾ, ‘‘ਜਾਂਗਨਾਨ ਚੀਨੀ ਖੇਤਰ ਹੈ।’’ ਉਨ੍ਹਾਂ ਕਿਹਾ, ‘‘ਚੀਨ ਨੇ ਭਾਰਤ ਦੁਆਰਾ ਗੈਰ-ਕਾਨੂੰਨੀ ਤੌਰ ’ਤੇ ਸਥਾਪਤ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।’’ ਚੀਨ-ਭਾਰਤ ਸੀਮਾ ਦਾ ਮੁੱਦਾ ਹੱਲ ਹੋਣਾ ਅਜੇ ਬਾਕੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ ਦੇ ਜ਼ਾਂਗਨਾਨ ਖੇਤਰ ਨੂੰ ਮਨਮਾਨੇ ਢੰਗ ਨਾਲ ਵਿਕਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਵੇਨਬਿਨ ਨੇ ਕਿਹਾ, ‘‘ਭਾਰਤ ਦੀਆਂ ਇਹ ਕਾਰਵਾਈਆਂ ਸੀਮਾ ਦੇ ਮੁੱਦੇ ਨੂੰ ਗੁੰਝਲਦਾਰ ਬਣਾਉਂਦੀਆਂ ਹਨ। ਚੀਨ, ਚੀਨ-ਭਾਰਤ ਸੀਮਾ ਦੇ ਪੂਰਬੀ ਹਿੱਸੇ ਵਿੱਚ ਨੇਤਾ ਦੇ ਦੌਰੇ ਤੋਂ ਸਖ਼ਤ ਅਸੰਤੁਸ਼ਟ ਹੈ ਅਤੇ ਇਸ ਦਾ ਸਖ਼ਤੀ ਨਾਲ ਵਿਰੋਧ ਕਰਦਾ ਹੈ।’’ ਉਨ੍ਹਾਂ ਕਿਹਾ, “ਅਸੀਂ ਭਾਰਤ ਨਾਲ ਇਸ ਮੁੱਦੇ ’ਤੇ ਕਈ ਵਾਰ ਗੰਭੀਰਤਾ ਨਾਲ ਗੱਲਬਾਤ ਕੀਤੀ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×