ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ
03:34 PM Jan 07, 2025 IST
ਬੀਜਿੰਗ, 7 ਜਨਵਰੀ
Advertisement
ਚੀਨ ਨੇ ਮੰਗਲਵਾਰ ਨੂੰ ਤਿੱਬਤ ਵਿੱਚ ਆਏ 6.8 ਸ਼ਿੱਦਤ ਦੇ ਭੂਚਾਲ ਤੋਂ ਬਾਅਦ ਮਾਊਂਟ ਐਵਰੇਸਟ ਦੇ ਆਪਣੇ ਹਿੱਸੇ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ। ਮਾਊਂਟ ਐਵਰੇਸਟ ਨੂੰ ਮਾਊਂਟ ਕਿਊਮੋਲੰਗਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਡਿੰਗਰੀ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਦਾ ਆਧਾਰ ਸ਼ਿਵਿਰ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਭੂਚਾਲ ਦੇ ਬਾਅਦ ਕਰਮਚਾਰੀ ਅਤੇ ਸੈਲਾਨੀ ਸੁਰੱਖਿਅਤ ਹਨ।
ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਡਿਂਗਰੀ ਕਲਚਰ ਐਂਡ ਟੂਰਿਜ਼ਮ ਬਿਊਰੋ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੁੰਦਰ ਖੇਤਰ ਵਿਚ ਹੋਟਲ ਦੀਆਂ ਇਮਾਰਤਾਂ ਅਤੇ ਆਸਪਾਸ ਦਾ ਖੇਤਰ ਠੀਕ ਠਾਕ ਹੈ।
Advertisement
ਹਾਲਾਂਕਿ, ਡਿੰਗਰੀ ਵਿੱਚ ਸਥਿਤ ਚੀਨੀ ਵਿਗਿਆਨ ਅਕਾਦਮੀ ਦੇ ਵਾਇਮੁੰਡਲ ਅਤੇ ਪਰਿਆਵਰਨ ਅਨੁਸੰਧਾਨ ਲਈ ਕਿਊਮੋਲੰਗਮਾ ਸਟੇਸ਼ਨ ਵਿੱਚ ਬਿਜਲੀ ਗੁਲ ਹੈ। ਇਸ ਦੇ ਬਾਵਜੂਦ ਸੁਵਿਧਾਵਾਂ ਚੰਗੀ ਸਥਿਤੀ ਵਿੱਚ ਹਨ। ਪੀਟੀਆਈ
Advertisement