ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਨੇ ਭਾਰਤੀ ਸਰਹੱਦਾਂ ਨੇੜੇ ਮਨਾਏ ਤਿੱਬਤ ’ਤੇ ਕਬਜ਼ੇ ਦੇ ਜਸ਼ਨ

07:49 AM Mar 31, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੇਈਚਿੰਗ, 30 ਮਾਰਚ
ਚੀਨ ਵੱਲੋਂ ਤਿੱਬਤ ਵਿੱਚ ਭਾਰਤ ਅਤੇ ਭੂਟਾਨ ਨਾਲ ਲੱਗਦੀਆਂ ਸਰਹੱਦਾਂ ਨੇੜੇ ਨਵੇਂ ਪਿੰਡ ਉਸਾਰੇ ਜਾ ਰਹੇ ਹਨ। ਉਸ ਵੱਲੋਂ ਬੀਤੇ ਦਿਨ ਤਿੱਬਤ ’ਤੇ ਕਬਜ਼ੇ ਦੀ 65ਵੀਂ ਵਰ੍ਹੇਗੰਢ ਦੇ ਜਸ਼ਨ ਨਵੇਂ ਸਰਹੱਦੀ ਪਿੰਡਾਂ ਵਿੱਚ ਸਥਾਨਕ ਲੋਕਾਂ ਅਤੇ ਸਰਹੱਦੀ ਫੌਜਾਂ ਨਾਲ ਮਿਲ ਕੇ ਮਨਾਏ ਗਏ ਹਨ। ਅਧਿਕਾਰਤ ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਤਿੱਬਤ ਨੂੰ ਚੀਨ ਆਪਣੇ ਚੀਨੀ ਨਾਮ ‘ਸ਼ਿਜ਼ਾਂਗ’ ਨਾਲ ਦਰਸਾਉਂਦਾ ਹੈ। ਉਹ ਤਿੱਬਤੀ ਖੇਤਰ ਵਿੱਚ 28 ਮਾਰਚ ਨੂੰ ਪਿਛਲੇ ਕਈ ਸਾਲਾਂ ਤੋਂ ਜਮਹੂਰੀ ਸੁਧਾਰ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ। ਚੀਨ ਇਸ ਦਿਨ ਨੂੰ ਹਿਮਾਲਿਆਈ ਖੇਤਰ ਵਿੱਚ ਦਲਾਈਲਾਮਾ ਦੇ ਸ਼ਾਸਨ ਦੇ ਅੰਤ ਵਜੋਂ ਦਰਸਾਉਂਦਾ ਹੈ। ਦਲਾਈਲਾਮਾ ਨੇ ਤਿੱਬਤ ਤੋਂ ਭੱਜ ਕੇ 1959 ਤੋਂ ਭਾਰਤ ਵਿੱਚ ਸ਼ਰਨ ਲਈ ਹੋਈ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ‘‘ਬੀਤੇ ਵੀਰਵਾਰ ਜਮਹੂਰੀ ਸੁਧਾਰਾਂ ਦੀ 65ਵੀਂ ਵਰ੍ਹੇਗੰਢ ਮਨਾਈ ਗਈ। -ਪੀਟੀਆਈ

Advertisement

ਨੇਪਾਲ ਵੱਲੋਂ ਚੀਨ ਨੂੰ ਤਿੱਬਤ ਨਾਲ ਲੱਗਦੇ 14 ਸਰਹੱਦੀ ਲਾਂਘੇ ਖੋਲ੍ਹਣ ਅਪੀਲ

ਕਾਠਮੰਡੂ: ਨੇਪਾਲ ਨੇ ਚੀਨ ਨੂੰ ਤਿੱਬਤੀ ਖ਼ੁਦਮੁਖ਼ਤਿਆਰ ਖੇਤਰ ਨਾਲ ਲੱਗਦੀਆਂ ਰਵਾਇਤੀ ਸਰਹੱਦਾਂ ਦੇ 14 ਲਾਂਘਿਆਂ ਨੂੰ ਨਾ ਸਿਰਫ਼ ਦੁਵੱਲੇ ਵਪਾਰ ਤੇ ਕਾਰੋਬਾਰ, ਸਗੋਂ ਲੋਕਾਂ ਦੀ ਆਵਾਜਾਈ ਲਈ ਵੀ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਨੇਪਾਲ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨਰਾਇਣ ਕਾਜੀ ਸ਼੍ਰੇਸ਼ਠ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਤਿੱਬਤ ਖੁਦਮੁਖ਼ਿਤਆਰ ਖੇਤਰ ਦੇ ਸਕੱਤਰ ਵਾਂਗ ਜੁਨਜ਼ੇਂਗ ਨਾਲ ਮੁਲਾਕਾਤ ਦੌਰਾਨ ਨੇਪਾਲ ਤੋਂ ਵਸਤਾਂ ਦੀ ਬਰਾਮਦ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। ਸ਼੍ਰੇਸ਼ਠ 25 ਮਾਰਚ ਤੋਂ ਪਹਿਲੀ ਅਪਰੈਲ ਤੱਕ ਚੀਨ ਦੇ ਦੌਰੇ ’ਤੇ ਹਨ। ਇਸ ਮਹੀਨੇ ਮੰਤਰੀ ਬਣਨ ਮਗਰੋਂ ਉਨ੍ਹਾਂ ਦੀ ਇਹ ਪਹਿਲੀ ਚੀਨ ਯਾਤਰਾ ਹੈ। ਲਹਾਸਾ ਵਿੱਚ ਗੱਲਬਾਤ ਦੌਰਾਨ ਉਨ੍ਹਾਂ ਨੇਪਾਲ-ਚੀਨ ਸਰਹੱਦਾਂ ਦੇ ਵਸਨੀਕਾਂ ਨੂੰ ਦਰਪੇਸ਼ ਮੁੱਦਿਆਂ ਦੇ ਹੱਲ ਲਈ ਚੀਨ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ। -ਪੀਟੀਆਈ

Advertisement
Advertisement