ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਆਈ ਰਾਹੀਂ ਭਾਰਤ ’ਚ ਚੋਣਾਂ ਪ੍ਰਭਾਵਿਤ ਕਰ ਸਕਦੈ ਚੀਨ

07:35 AM Apr 07, 2024 IST

ਨਿਊਯਾਰਕ, 6 ਅਪਰੈਲ
ਦਿੱਗਜ਼ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਭਾਰਤ, ਦੱਖਣੀ ਕੋਰੀਆ ਤੇ ਅਮਰੀਕਾ ਜਿਹੇ ਮੁਲਕਾਂ ’ਚ ਚੋਣਾਂ ਦੌਰਾਨ ਆਪਣੇ ਭੂਗੋਲਿਕ ਤੇ ਸਿਆਸੀ ਹਿੱਤਾਂ ਖਾਤਰ ਜਨਤਾ ਦੀ ਰਾਏ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਤਿਆਰ ਸਮੱਗਰੀ ਤਾਇਨਾਤ ਕਰ ਸਕਦਾ ਹੈ। ਭਾਰਤ ਵਿੱਚ ਲੋਕ ਸਭਾ ਚੋਣਾਂ 19 ਅਪਰੈਲ ਤੋਂ 4 ਜੂਨ ਤੱਕ ਸੱਤ ਗੇੜਾਂ ’ਚ ਹੋ ਰਹੀਆਂ ਹਨ। ਦੱਖਣੀ ਕੋਰੀਆ ’ਚ ਆਮ ਚੋਣਾਂ 10 ਅਪਰੈਲ ਨੂੰ ਜਦਕਿ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣਗੀਆਂ।
ਮਾਈਕ੍ਰੋਸਾਫਟ ਦੇ ਅਧਿਕਾਰੀ ਕਲਿੰਟ ਵਾਟਸ ਨੇ ਕਿਹਾ, ‘ਵਿਸ਼ੇਸ਼ ਤੌਰ ’ਤੇ ਭਾਰਤ, ਦੱਖਣੀ ਕੋਰੀਆ ਤੇ ਸੰਯੁਕਤ ਰਾਜ ਅਮਰੀਕਾ ’ਚ ਸਾਡਾ ਅਨੁਮਾਨ ਹੈ ਕਿ ਚੀਨ ਆਪਣੇ ਹਿੱਤਾਂ ਨੂੰ ਲਾਭ ਪਹੁੰਚਾਉਣ ਲਈ ਏਆਈ ਰਾਹੀਂ ਤਿਆਰ ਸਮੱਗਰੀ ਦਾ ਨਿਰਮਾਣ ਤੇ ਵਿਸਤਾਰ ਕਰੇਗਾ।’ ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਅਜਿਹੀ ਸਮੱਗਰੀ ਦੀ ਸੰਭਾਵਨਾ ਘੱਟ ਹੋਣ ਦੇ ਬਾਵਜੂਦ ਮੀਮਸ, ਵੀਡੀਓਜ਼ ਅਤੇ ਆਡੀਓਜ਼ ਨੂੰ ਵਧਾਉਣ ’ਚ ਚੀਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਭਵਿੱਖ ਵਿੱਚ ਇਹ ਵਧੇਰੇ ਅਸਰਦਾਰ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਚੀਨ ਅਜਿਹਾ ਉੱਤਰ ਕੋਰੀਆ ਨਾਲ ਮਿਲ ਕੇ ਕਰੇਗਾ।
ਚੀਨ ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਵੰਡਿਆ ਜਾ ਸਕੇ ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਪੱਖ ’ਚ ਪ੍ਰਭਾਵਿਤ ਕੀਤਾ ਜਾ ਸਕੇ। ਚੀਨ ਨੇ ਦੁਨੀਆ ਭਰ ’ਚ ਆਪਣੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਏਆਈ ਰਾਹੀਂ ਤਿਆਰ ਸਮੱਗਰੀ ਦੀ ਵਰਤੋਂ ਵੀ ਵਧਾਈ ਹੈ। ਉੱਤਰੀ ਕੋਰੀਆ ਨੇ ਆਪਣੇ ਫੌਜੀ ਟੀਚਿਆਂ ਦੀ ਪੂਰਤੀ ਲਈ ਆਪਣੀ ਕ੍ਰਿਪਟੋਕਰੰਸੀ ਡਕੈਤੀਆਂ ਅਤੇ ਸਪਲਾਈ ਲੜੀ ਦੇ ਹਮਲਿਆਂ ਨੂੰ ਵਧਾ ਦਿੱਤਾ ਹੈ। ਇਸ ਨੇ ਆਪਣਾ ਕੰਮਮਾਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਏਆਈ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

Advertisement

Advertisement