ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਖ਼ਿਡਾਰੀਆਂ ਨੂੰ ਏਸ਼ਿਆਈ ਖੇਡਾਂ ’ਚ ਹਿੱਸਾ ਲੈਣ ਤੋਂ ਰੋਕਿਆ, ਠਾਕੁਰ ਨੇ ਦੌਰਾ ਰੱਦ ਕੀਤਾ
03:07 PM Sep 22, 2023 IST
Advertisement
ਹਾਂਗਜ਼ੂ (ਚੀਨ), 22 ਸਤੰਬਰ
ਅਰੁਣਾਚਲ ਪ੍ਰਦੇਸ਼ ਦੇ ਤਿੰਨ ਭਾਰਤੀ ਵੁਸ਼ੂ ਖਿਡਾਰੀਆਂ ਨੂੰ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਤੋਂ ਚੀਨ ਨੇ ਰੋਕ ਦਿੱਤਾ ਹੈ। ਇਸ ਦੌਰਾਨ ਚੀਨ ਦੀ ਇਸ ਹਰਕਤ ਦੇ ਜੁਆਬ ’ਚ ਭਾਰਤ ਦੇ ਖੇਡ ਤੇ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਖੇਡਾਂ ਲਈ ਚੀਨ ਜਾਣ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਉਧਰ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਦੇ ਕੁਝ ਖਿਡਾਰੀਆਂ ਦੇ ਖਿਲਾਫ ਵਿਤਕਰੇ ’ਤੇ ਚੀਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨਿਵਾਸ ਸਥਾਨ ਦੇ ਆਧਾਰ 'ਤੇ ਭਾਰਤੀ ਨਾਗਰਿਕਾਂ ਨਾਲ ਪੱਖਪਾਤੀ ਵਿਵਹਾਰ ਨੂੰ ਰੱਦ ਕਰਦਾ ਹੈ। ਚੀਨ ਦਾ ਇਹ ਰਵੱਈਆ ਖੇਡ ਭਾਵਨਾ ਦੇ ਵਿਰੁਧ ਹੈ ਤੇ ਭਾਰਤ ਆਪਣੇ ਹਿੱਤਾਂ ਦੀ ਰੱਖਿਆ ਲਈ ਢਕਵੇਂ ਕਦਮ ਚੁੱਕੇਗਾ।
Advertisement
Advertisement
Advertisement