For the best experience, open
https://m.punjabitribuneonline.com
on your mobile browser.
Advertisement

ਚੀਨ ਨੇ ਦੋ ਅਮਰੀਕੀ ਕੰਪਨੀਆਂ ’ਤੇ ਪਾਬੰਦੀ ਲਾਈ

07:57 AM Apr 12, 2024 IST
ਚੀਨ ਨੇ ਦੋ ਅਮਰੀਕੀ ਕੰਪਨੀਆਂ ’ਤੇ ਪਾਬੰਦੀ ਲਾਈ
Advertisement

ਪੇਈਚਿੰਗ: ਚੀਨ ਨੇ ਅਮਰੀਕਾ ਦੀਆਂ ਦੋ ਕੰਪਨੀਆਂ ’ਤੇ ਅੱਜ ਪਾਬੰਦੀ ਲਗਾ ਦਿੱਤੀ ਹੈ। ਕੰਪਨੀਆਂ ਦੇ ਤਾਇਵਾਨ ਨੂੰ ਹਥਿਆਰਾਂ ਦੀ ਵਿਕਰੀ ਦੀ ਹਮਾਇਤ ਕਰਨ ਦਾ ਦਾਅਵਾ ਕਰਦਿਆਂ ਇਹ ਪਾਬੰਦੀ ਲਾਈ ਗਈ ਹੈ। ਸਵੈਸ਼ਾਸਿਤ ਟਾਪੂ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਜੇਕਰ ਜ਼ਰੂਰੀ ਹੋਵੇ ਤਾਂ ਤਾਕਤ ਦੇ ਜ਼ੋਰ ’ਤੇ ਉਸ ਨੂੰ ਵਾਪਸ ਹਾਸਲ ਕਰ ਸਕਦਾ ਹੈ। ਐਲਾਨ ਅਨੁਸਾਰ ਚੀਨ ’ਚ ਮੌਜੂਦ ਜਨਰਲ ਐਟੋਮਿਕਸ ਏਅਰੋਨੌਟਿਕਲ ਸਿਸਟਮਜ਼ ਅਤੇ ਜਨਰਲ ਡਾਇਨੈਮਿਕਸ ਲੈਂਡ ਸਿਸਟਮਜ਼ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ। ਕੰਪਨੀਆਂ ਦੇ ਪ੍ਰਬੰਧਨ ਨਾਲ ਜੁੜੇ ਲੋਕਾਂ ਦੇ ਵੀ ਦੇਸ਼ ’ਚ ਦਾਖਲ ਹੋਣ ’ਤੇ ਵੀ ਰੋਕ ਰਹੇਗੀ। ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਚੀਨ ਅੰਦਰ ਕੰਪਨੀਆਂ ਕੋਲ ਕੀ-ਕੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×