ਚੀਨ ਨੇ ਜਨਮ ਦਰ ਵਧਾਉਣ ਲਈ ਨਵੇਂ ਉਪਰਾਲੇ ਐਲਾਨੇ
07:01 AM Oct 30, 2024 IST
ਪੇਈਚਿੰਗ:
Advertisement
ਚੀਨ ਨੇ ਡਿੱਗਦੀ ਜਨਮ ਦਰ ਨਾਲ ਨਜਿੱਠਣ ਲਈ ਜੋੜਿਆਂ ਨੂੰ ਵਧੇਰੇ ਬੱਚੇ ਪੈਦਾ ਕਰਨ ਵਾਸਤੇ ਪ੍ਰੇਰਨ ਦੇ ਇਰਾਦੇ ਨਾਲ ਚਾਈਲਡਬਰਥ ਸਬਸਿਡੀ ਪ੍ਰਬੰਧ ਤੇ ਮਾਪਿਆਂ ਲਈ ਟੈਕਸ ਵਿਚ ਕਟੌਤੀ ਜਿਹੇ ਨਵੇਂ ਉਪਰਾਲਿਆਂ ਦਾ ਐਲਾਨ ਕੀਤਾ ਹੈ। ਕੇਂਦਰੀ ਕੈਬਨਿਟ ਜਾਂ ਸਟੇਟ ਕੌਂਸਲ ਵੱਲੋਂ ਜਾਰੀ ਹਦਾਇਤਾਂ ’ਚ 13 ਉਪਰਾਲਿਆਂ ਦਾ ਖਰੜਾ ਤਿਆਰ ਕੀਤਾ ਗਿਆ ਹੈ, ਜਿਸ ਨਾਲ ਚਾਈਲਡਬਰਥ ਸਪੋਰਟ ਸੇਵਾਵਾਂ; ਸੰਭਾਲ ਪ੍ਰਬੰਧ ਦਾ ਘੇਰਾ ਵਧਾਉਣ ਤੇ ਰੁਜ਼ਗਾਰ ਜਿਹੇ ਖੇਤਰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। -ਪੀਟੀਆਈ
Advertisement
Advertisement