ਚੀਨ: ਹੜ੍ਹ ਮਗਰੋਂ ਜ਼ਮੀਨ ਖਿਸਕਣ ਕਾਰਨ 4 ਮੌਤਾਂ
07:44 PM Jun 29, 2023 IST
ਤਾਇਪੇ, 27 ਜੂਨ
Advertisement
ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਦੀ ਇੱਕ ਕਾਊੁਂਟੀ ਵਿੱਚ ਜ਼ਮੀਨ ਖਿਸਕਣ ਕਾਰਨ ਅੱਜ ਚਾਰ ਵਿਅਕਤੀ ਮਾਰੇ ਗਏ ਜਦਕਿ 3 ਹੋਰ ਲਾਪਤਾ ਹਨ। ਇਸ ਦੌਰਾਨ ਬਚਾਅ ਅਧਿਕਾਰੀਆਂ ਵੱਲੋਂ 900 ਤੋਂ ਵੱਧ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ।
ਕਾਊਂਟੀ ਦੇ ਐਮਰਜੈਂਸੀ ਮੈਨੇਜਮੈਂਟ ਬਿਊਰੋ ਮੁਤਾਬਕ ਅਚਾਨਕ ਆਏ ਹੜ੍ਹ ਕਾਰਨ ਵੇਨਚੁਆਨ ਕਾਊਂਟੀ ਦੇ ਮਿਆਂਸੀ ਅਤੇ ਵੇਈਜ਼ੋਊ ਕਸਬੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਸਰਕਾਰੀ ਮੀਡੀਆ ਨੇ ਕਿਹਾ ਕਿ ਮੰਗਲਵਾਰ ਸਵੇਰ ਸਾਰ ਜ਼ਮੀਨ ਖਿਸਕਣ ਦੀ ਘਟਨਾ ਮਗਰੋਂ 400 ਤੋਂ ਵੱਧ ਬਚਾਅ ਕਰਮੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਸਰਕਾਰੀ ਪ੍ਰਸਾਰਨਕਰਤਾ ਸੀਸੀਟੀਵੀ ਮੁਤਾਬਕ ਮਿਆਂਸੀ ਕਸਬੇ ‘ਚ ਇੱਕ ਜੋੜੇ ਸਣੇ ਚਾਰ ਵਿਅਕਤੀ ਮ੍ਰਿਤਕ ਮਿਲੇ ਹਨ ਜਦਕਿ ਤਿੰਨ ਹੋਰ ਲਾਪਤਾ ਹਨ। ਖ਼ਬਰ ਏਜੰਸੀ ਸਿਨਹੂਆ ਮੁਤਾਬਕ ਇਲਾਕੇ ਵਿੱਚੋਂ 900 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। -ਏਪੀ
Advertisement
Advertisement