ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨ: ਪੁਲ ਢਹਿਣ ਕਾਰਨ 11 ਲੋਕਾਂ ਦੀ ਮੌਤ, 30 ਲਾਪਤਾ

01:07 PM Jul 20, 2024 IST

ਬੀਜਿੰਗ, 19 ਜੁਲਾਈ

Advertisement

ਚੀਨ ਦੇ ਸ਼ਾਂਕਸੀ ਸੂਬੇ ਵਿਚ ਅਚਾਨਕ ਆਏ ਹੜ੍ਹ ਕਾਰਨ ਇਕ ਹਾਈਵੇਅ ਤੇ ਇਕ ਪੁਲ ਦੇ ਅੰਸ਼ਕ ਤੌਰ ਤੇ ਢਹਿ ਜਾਣ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲਾਪਤਾ ਹੋ ਗਏ। ਸੂਬਾਈ ਪ੍ਰਚਾਰ ਵਿਭਾਗ ਦੇ ਹਵਾਲੇ ਨਾਲ ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਸ਼ਾਂਗਲੁਓ ਸ਼ਹਿਰ ਦੇ ਝਾਸ਼ੂਈ ਕਾਉਂਟੀ ਵਿੱਚ ਸਥਿਤ ਪੁਲ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਪਏ ਮੀਂਹ ਅਤੇ ਹੜ੍ਹਾਂ ਕਾਰਨ ਢਹਿ ਗਿਆ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰ ਤੱਕ 11 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਸੀ, 30 ਤੋਂ ਵੱਧ ਲਾਪਤਾ ਹੋਏ ਹਨ। ਪੁਲ ਢਹਿਣ ਕਾਰਨ ਕੁਝ ਵਾਹਨ ਹੇਠਾਂ ਜਿਨਕਿਆਨ ਨਦੀ ਵਿਚ ਡਿੱਗ ਗਏ ਅਤੇ ਡਿੱਗਣ ਵਾਲੇ ਵਾਹਨਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ। ਏਜੰਸੀ ਅਨੁਸਾਰ ਬਚਾਅ ਟੀਮਾਂ ਨੇ ਹੁਣ ਤੱਕ ਨਦੀ ਵਿਚ ਡਿੱਗਣ ਵਾਲੇ ਪੰਜ ਵਾਹਨਾਂ ਨੂੰ ਬਰਾਮਦ ਕਰ ਲਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ। ਚੀਨ ਦੇ ਆਫ਼ਤ ਪ੍ਰਬੰਧਨ ਦਲ ਨੇ ਬਚਾਅ ਕਾਰਜਾਂ ਲਈ 736 ਲੋਕ, 76 ਵਾਹਨ, 18 ਕਿਸ਼ਤੀਆਂ ਅਤੇ 32 ਡਰੋਨ ਭੇਜੇ ਹਨ। ਪੀਟੀਆਈ

Advertisement

 

Advertisement
Advertisement