For the best experience, open
https://m.punjabitribuneonline.com
on your mobile browser.
Advertisement

ਮਾਘੀ ਦਿਵਸ ਮੌਕੇ ਬੱਚਿਆਂ ਦੇ ਭਾਸ਼ਣ, ਕਵਿਤਾ ਉਚਾਰਨ ਤੇ ਪੇਂਟਿੰਗ ਮੁਕਾਬਲੇ

06:51 AM Jan 18, 2024 IST
ਮਾਘੀ ਦਿਵਸ ਮੌਕੇ ਬੱਚਿਆਂ ਦੇ ਭਾਸ਼ਣ  ਕਵਿਤਾ ਉਚਾਰਨ ਤੇ ਪੇਂਟਿੰਗ ਮੁਕਾਬਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਕਾਹਨੂੰਵਾਨ, 17 ਜਨਵਰੀ
ਇੱਥੋਂ ਨਜ਼ਦੀਕੀ ਪਿੰਡ ਜਾਗੋਵਾਲ ਬਾਂਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਘੀ ਦਿਵਸ ਮੌਕੇ ਬੱਚਿਆਂ ਦੇ ਭਾਸ਼ਣ ਕਵਿਤਾ ਉਚਾਰਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕਰਨਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਵੱਖ-ਵੱਖ ਵਰਗ ਬਣਾ ਕੇ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਪੇਂਟਿੰਗ ਮੁਕਾਬਲਿਆਂ ’ਚੋਂ ਜਸਮੀਤ ਕੌਰ ਪਹਿਲੇ, ਦਿਵਲੀਨ ਕੌਰ ਤੇ ਮਨਕੀਰਤ ਸਿੰਘ ਦੂਜੇ ਅਤੇ ਨਵਕਿਰਨ ਕੌਰ ਅਤੇ ਜਸਮੀਤ ਕੌਰ ਤੀਜੇ ਸਥਾਨ ’ਤੇ ਰਹੇ। ਪਹਿਲੀ ਤੋਂ ਪੰਜਵੀਂ ਦੇ ਪੇਂਟਿੰਗ ਮੁਕਾਬਲਿਆਂ ਵਿੱਚੋਂ ਜਸਕਰਨ ਸਿੰਘ ਪਹਿਲੇ ਅਤੇ ਮਨਰੀਤ ਕੌਰ ਦੂਜੇ ਸਥਾਨ ’ਤੇ ਰਹੇ। ਭਾਸ਼ਣ ਮੁਕਾਬਲਿਆਂ ’ਚੋਂ ਜਸਮੀਤ ਕੌਰ ਪਹਿਲੇ, ਦਿਵਲੀਨ ਕੌਰ ਦੂਜੇ ਅਤੇ ਨਵਕਿਰਨ ਕੌਰ ਤੀਜੇ ਸਥਾਨ ’ਤੇ ਰਹੇ। ਕਵਿਤਾ ਉਚਾਰਨ ਮੁਕਾਬਲਿਆਂ ਵਿੱਚੋਂ ਚੇਤਵੀਰ ਸਿੰਘ ਪਹਿਲੇ, ਸਿਮਰਜੋਤ ਸਿੰਘ ਦੂਜੇ ਅਤੇ ਸਰਗੁਣਪ੍ਰੀਤ ਕੌਰ ਅਤੇ ਇਸ਼ਮੀਤ ਕੌਰ ਤੀਜੇ ਸਥਾਨ ਉੱਤੇ ਰਹੇ। ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਭਾਸ਼ਣ ਅਤੇ ਪੇਂਟਿੰਗ ਮੁਕਾਬਲਿਆਂ ਦੌਰਾਨ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਇਤਿਹਾਸ ਉੱਤੇ ਬਾਖ਼ੂਬੀ ਵਿਚਾਰ ਰੱਖੇ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਨਿਰਮਲ ਸਿੰਘ, ਸਾਬ ਸਿੰਘ, ਕਰਨੈਲ ਸਿੰਘ, ਨਵਚੇਤਨ ਕੌਰ, ਗੁਰਪ੍ਰੀਤ ਸਿੰਘ ਜੁਗਨੂੰ, ਵਰਿੰਦਰਜੀਤ ਸਿੰਘ, ਅਤੇ ਕੁਲਵੰਤ ਸਿੰਘ ਪੰਚ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।

Advertisement

Advertisement
Advertisement
Author Image

sukhwinder singh

View all posts

Advertisement