ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਚਿਆਂ ਦੇ ਰੰਗੋਲੀ ਤੇ ਸੋਲੋ ਡਾਂਸ ਮੁਕਾਬਲੇ

08:54 AM Oct 16, 2024 IST
ਬਾਲ ਭਵਨ ’ਚ ਮੁਕਾਬਲਿਆਂ ’ਚ ਸ਼ਿਰਕਤ ਕਰਦੇ ਹੋਏ ਬੱਚੇ। -ਫੋਟੋ: ਪ੍ਰਭੂ

ਸਿਰਸਾ:

Advertisement

ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬਾਲ ਦਿਵਸ ਦੇ ਸਬੰਧ ’ਚ ਅੱਜ ਦੂਜੇ ਦਿਨ ਬੱਚਿਆਂ ਦੇ ਰੰਗੋਲੀ, ਫਨ ਗੇਮਜ਼ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਨਗਰ ਨਿਗਮ ਕਮਿਸ਼ਨਰ ਪਾਰਸ ਭਗੌਰੀਆ ਨੇ ਕੀਤਾ। ਇਸ ਮੌਕੇ ਡਿਵੀਜ਼ਨਲ ਬਾਲ ਭਲਾਈ ਅਫ਼ਸਰ ਕਮਲੇਸ਼ ਚਾਹਰ, ਡਿਪਟੀ ਕਮਿਸ਼ਨਰ ਦਫ਼ਤਰ ਦੇ ਲੇਖਾ ਅਫ਼ਸਰ ਪ੍ਰੇਮ ਚੰਦ ਮਹਿਤਾ, ਜ਼ਿਲ੍ਹਾ ਬਾਲ ਭਲਾਈ ਅਫ਼ਸਰ ਪੂਨਮ ਨਾਗਪਾਲ ਵੀ ਹਾਜ਼ਰ ਸਨ। ਮੁੱਖ ਮਹਿਮਾਨ ਨੇ ਮਾਂ ਸਰਸਵਤੀ ਦੀ ਤਸਵੀਰ ਅੱਗੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਨਗਰ ਨਿਗਮ ਕਮਿਸ਼ਨਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਹਰ ਸਾਲ ਇਹ ਮੁਕਾਬਲੇ ਕਰਵਾਏ ਜਾਂਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਮੋਨਿਕਾ ਸਚਦੇਵਾ, ਸੀਮਾ ਗਿੱਲ, ਵਿੱਕਮ, ਮਨਵੀਰ ਸਿੰਘ, ਮੀਨਾਕਸ਼ੀ ਸਾਂਗਵਾਨ, ਪ੍ਰਵੀਨ ਭਾਟੀਆ ਅਤੇ ਵਰਸ਼ਾ ਰਾਣੀ ਨੇ ਜੱਜ ਦੀ ਭੂਮਿਕਾ ਨਿਭਾਈ। ਸਟੇਜ ਦਾ ਸੰਚਾਲਨ ਅਰੁਣ ਕੁਮਾਰ ਅਤੇ ਸਤੀਸ਼ ਕੁਮਾਰ ਨੇ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Advertisement