ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤ ਅਕੈਡਮੀ ਬਾਲ ਸਾਹਿਤ ਪੁਰਸਕਾਰ ਪਾਲੀ ਖ਼ਾਦਿਮ ਦੇ 'ਜਾਦੂ-ਪੱਤਾ' ਨੂੰ, ਯੁਵਾ ਪੁਰਸਕਾਰ ਮਨਦੀਪ ਔਲਖ ਦੇ ‘ਗਰਲਜ਼ ਹੋਸਟਲ’ ਨੂੰ

04:29 PM Jun 18, 2025 IST
featuredImage featuredImage

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੂਨ
ਭਾਰਤੀ ਸਾਹਿਤ ਅਕੈਡਮੀ ਵੱਲੋਂ 2025 ਦੇ ਬਾਲ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਤਹਿਤ ਪੰਜਾਬੀ ਵਿੱਚ ਇਹ ਇਨਾਮ ਪਾਲੀ ਖ਼ਾਦਿਮ ਦੇ ਨਾਵਲ 'ਜਾਦੂ-ਪੱਤਾ' ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬੀ ਵਿੱਚ ਇਨਾਮ ਦਾ ਫ਼ੈਸਲਾ ਕਰਨ ਵਾਲੀ ਜਿਊਰੀ ਵਿੱਚ ਕਵੀ ਦਰਸ਼ਨ ਬੁੱਟਰ, ਕਮਲਜੀਤ ਨੀਲੋਂ ਅਤੇ ਅਤੇ ਡਾ. ਪਰਮਿੰਦਰ ਸਿੰਘ ਸ਼ਾਮਿਲ ਸਨ।
ਇਨਾਮਾਂ ਦਾ ਫ਼ੈਸਲਾ ਬਹੁਮਤ ਜਾਂ ਸਰਬਸੰਮਤੀ ਨਾਲ ਕੀਤਾ ਗਿਆ। ਅਕੈਡਮੀ ਦੇ ਮੁਖੀ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੰਡਲ ਵੱਲੋਂ 24 ਭਾਸ਼ਾਵਾਂ ਦੇ ਲੇਖਕਾਂ ਦੀ ਚੋਣ ਕੀਤੀ ਗਈ ਅਤੇ ਤੈਅ ਪ੍ਰਕਿਰਿਆ ਅਪਣਾਈ ਗਈ। ਇਨਾਮ ਦੀ ਦੌੜ ਵਿੱਚ ਸ਼ਾਮਿਲ ਪੁਸਤਕਾਂ 1 ਜਨਵਰੀ 2019 ਤੋਂ 31 ਦਸੰਬਰ 2023 ਦੇ ਸਾਲਾਂ ਦੌਰਾਨ ਛਪੀਆਂ ਹੋਣ ਕਰ ਕੇ ਲਈਆਂ ਗਈਆਂ।

Advertisement

ਪੰਜਾਬੀ ਲੇਖਕ ਪਾਲੀ ਖ਼ਾਦਿਮ

ਇਨਾਮ ਜੇਤੂ ਲੇਖਕਾਂ ਨੂੰ 50 ਹਜ਼ਾਰ ਰੁਪਏ ਦੀ ਇਨਾਮ ਰਕਮ ਅਤੇ ਸਨਮਾਨ ਚਿੰਨ੍ਹ ਭਵਿੱਖ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰ ਕੇ ਦਿੱਤੇ ਜਾਣਗੇ। ਭਾਰਤੀ ਸਾਹਿਤ ਅਕੈਡਮੀ ਦੇ ਪੰਜਾਬੀ ਹਿੱਸੇ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਦੱਸਿਆ ਕਿ ਹਿੰਦੀ ਵਿੱਚ 'ਇੱਕ ਵਟੇ ਬਾਰਾਂ' (ਕਹਾਣੀ) ਦੇ ਲੇਖਕ ਸੁਸ਼ੀਲ ਸ਼ੁਕਲ, ਅੰਗਰੇਜ਼ੀ ਲਈ ਲੇਖਕ ਨਿਖਿਲ ਕੁਸ਼ਲੱਪਾ ਐਮਪੀ ਦੇ ਕਹਾਣੀ ਸੰਗ੍ਰਹਿ 'ਦੱਖਣ, ਸਾਊਥ ਇੰਡੀਅਨ ਮਿਥਸ ਐਂਡ ਫੈਵਲਸ ਰੀਟੋਲਡ’ ਨੂੰ, ਉਰਦੂ ਵਿੱਚ ਗ਼ਜ਼ਨਫ਼ਰ ਇਕਬਾਲ ਦੀ ਲੇਖਾਂ ਦੀ ਕਿਤਾਬ 'ਕੌਮੀ ਸਿਤਾਰੇ' ਨੂੰ ਇਹ ਐਵਾਰਡ ਦੇਣ ਦਾ ਫ਼ੈਸਲਾ ਗਿਆ ਹੈ।
ਇਸੇ ਤਰ੍ਹਾਂ ਸਿੰਧੀ ਲਈ ਲੇਖਕ ਲੇਖਕ ਹੀਨਾ ਨਗਨਾਨੀ 'ਹੀਰ' ਦੀ ਕਿਤਾਬ 'ਅਸਮਾਨੀ ਪਰੀ' (ਕਵਿਤਾ) ਨੂੰ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਅਸਾਮੀ, ਬੰਗਾਲੀ, ਉੜੀਆ, ਤਾਮਿਲ, ਤੇਲਗੂ ਸਮੇਤ ਬਾਕੀ ਸੂਚੀਬੱਧ ਭਾਸ਼ਾਵਾਂ ਦੇ ਬਾਲ ਲੇਖਕਾਂ ਦੀਆਂ ਕਿਤਾਬਾਂ ਵੀ ਬਾਲ ਸਾਹਿਤ 2025 ਦੇ ਇਨਾਮ ਲਈ ਚੁਣੀਆਂ ਗਈਆਂ ਹਨ।
ਕੁੱਲ 24 ਕਿਤਾਬਾਂ ਦੀ ਚੋਣ ਬਾਲ ਸਾਹਿਤ ਪੁਰਸਕਾਰ ਲਈ ਕੀਤੀ ਗਈ ਹੈ। ਇਨ੍ਹਾਂ ਵਿਚੋਂ ਨੌਂ ਕਹਾਣੀ ਸੰਗ੍ਰਹਿ, ਅੱਠ ਕਵਿਤਾ ਸੰਗ੍ਰਹਿ, ਚਾਰ ਨਾਵਲ ਤੇ ਨਾਟਕ ਦੀਆਂ ਦੋ ਕਿਤਾਬਾਂ ਅਤੇ ਲੇਖਾਂ ਦੀ ਇੱਕ ਕਿਤਾਬ ਇਨਾਮ ਲਈ ਚੁਣੀ ਗਈ ਹੈ।

ਹੁਣ ਤੱਕ ਪੰਜ ਕਿਤਾਬਾਂ ਲਿਖ ਚੁੱਕੇ ਹਨ ਪਾਲੀ ਖ਼ਾਦਿਮ

ਪਾਲੀ ਖ਼ਾਦਿਮ (ਅੰਮ੍ਰਿਤਪਾਲ ਸਿੰਘ) ਅਹਿਮਦਗੜ੍ਹ ਦੇ ਰਹਿਣ ਵਾਲੇ ਅਤੇ ਅਧਿਆਪਕ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜ਼ਾਂ ਤੇ ਅਧਾਰਤ ਵੰਨਗੀ "ਫੋਕ ਆਰਕੈਸਟਰਾ" ਵਿਚ ਸਾਲ 2002 ਵਿੱਚ ਸੋਨ ਤਮਗਾ ਜੇਤੂ, ਪੰਜਾਬੀ ਸਾਹਿਤ ਦੀ ਸੇਵਾ ਵਿੱਚ ਪੰਜ ਕਿਤਾਬਾਂ - ‘ਸਵੈ ਦੀ ਤਸਦੀਕ’ ਗ਼ਜ਼ਲ ਸੰਗ੍ਰਹਿ, 'ਜਾਦੂ ਪੱਤਾ' ਬਾਲ ਨਾਵਲ, ‘ਸਾਡੀ ਕਿਤਾਬ’ ਬਾਲ ਕਵਿਤਾ, ‘ਵਾਇਰਸ’ ਬਾਲ ਨਾਵਲ ਅਤੇ ‘ਪੰਜਾਬੀ ਵਿਆਕਰਨ’ (ਕਵਿਤਾ ਰੂਪ ਵਿੱਚ) ਲਿਖ ਚੁੱਕੇ ਹਨ। ਪੰਜਾਬੀ ਰੰਗ-ਮੰਚ ਨਾਲ ਜੁੜੇ ਰਹੇ ਪਾਲੀ ਨੂੰ ਕੋਰੀਓਗ੍ਰਾਫੀ, ਹਿਸਟਾਨਿਕਸ, ਸਕਿੱਟ, ਮਮਿਕਰੀ ਅਤੇ ਮਾਈਮ ਆਦਿ ਦਾ ਵੀ ਗਿਆਨ ਹੈ।

Advertisement

ਯੁਵਾ ਪੁਰਸਕਾਰ ਕਵਿਤਰੀ ਮਨਦੀਪ ਔਲਖ ਨੂੰ

ਇਸੇ ਦੌਰਾਨ ਯੁਵਾ ਪੁਰਸਕਾਰ ਪੰਜਾਬੀ ਕਵਿੱਤਰੀ ਮਨਦੀਪ ਔਲਖ ਦੀ ਕਵਿਤਾ ਦੀ ਕਿਤਾਬ 'ਗਰਲਜ਼ ਹੋਸਟਲ' ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਭਾਰਤੀ ਸਾਹਿਤ ਅਕੈਡਮੀ ਵੱਲੋਂ ਇਸ ਇਨਾਮ ਲਈ ਜਸਵੀਰ ਸਿੰਘ ਰਾਣਾ, ਜਸਵਿੰਦਰ ਸਿੰਘ ਸੈਣੀ ਅਤੇ ਪਰਮਜੀਤ ਸਿੰਘ ਮਾਨ ਦੀ ਤਿੰਨ ਮੈਂਬਰੀ ਜਿਊਰੀ ਬਣਾਈ ਗਈ ਸੀ।

ਪੰਜਾਬੀ ਕਵਿੱਤਰੀ ਮਨਦੀਪ ਔਲਖ

ਮਨਦੀਪ ਔਲਖ ਨੇ ਐਮਏ ਆਨਰਜ਼ (ਅੰਗਰੇਜ਼ੀ) ਦੀ ਪੜ੍ਹਾਈ ਕੀਤੀ ਹੈ ਅਤੇ ਪੀਐਚਡੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਕੀਤੀ ਹੈ। ਉਹ ਐੱਸਸੀਡੀ ਸਰਕਾਰੀ ਕਾਲਜ, ਲੁਧਿਆਣਾ ਅੰਗਰੇਜ਼ੀ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਹੁਣ ਤੱਕ ‘ਮਨ ਕਸਤੂਰੀ’ (2019) ਅਤੇ ‘ਗਰਲਜ਼ ਹੋਸਟਲ’ (2024) ਦੋ ਕਵਿਤਾ ਸੰਗ੍ਰਹਿ ਲਿਖੇ ਹਨ। ਉਨ੍ਹਾਂ 3 ਕਿਤਾਬਾਂ ਅਨੁਵਾਦ ਵੀ ਕੀਤੀਆਂ ਹਨ।

Advertisement