ਬੱਚਿਆਂ ਦੇ ਗੁਰਬਾਣੀ ਵਿਆਖਿਆ ਮੁਕਾਬਲੇ
ਪੱਤਰ ਪ੍ਰੇਰਕ
ਕਾਹਨੂੰਵਾਨ, 7 ਜਨਵਰੀ
ਇੱਥੋਂ ਨਜ਼ਦੀਕੀ ਪਿੰਡ ਜਾਗੋਵਾਲ ਬਾਂਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੀ ਵਿਆਖਿਆ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕਰਨਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਵਾਲੇ ਬੱਚਿਆਂ ਨੇ ਹਿੱਸਾ ਲਿਆ। ਨਤੀਜਾ ਤਿਆਰ ਕਰਨ ਦੀ ਜ਼ਿੰਮੇਵਾਰੀ ਅਧਿਆਪਕ ਜਸਵਿੰਦਰ ਸਿੰਘ ਕਿੜੀ ਅਫਗਾਨਾ ਨੇ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿਚੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਚੋਂ ਪਹਿਲੇ ਸਥਾਨ ਉੱਤੇ ਚੇਤਬੀਰ ਸਿੰਘ ਤੇ ਸਰਗੁਣਪ੍ਰੀਤ ਕੌਰ, ਦੂਸਰੇ ਸਥਾਨ ’ਤੇ ਅਰਸ਼ਦੀਪ ਕੌਰ ਅਤੇ ਤੀਸਰੇ ਉੱਤੇ ਇਸ਼ਮੀਤ ਕੌਰ ਰਹੇ। ਇਸ ਤਰ੍ਹਾਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚੋਂ ਪਹਿਲੇ ਉੱਤੇ ਹਰਸੀਰਤ ਕੌਰ, ਦੂਸਰੇ ਉੱਤੇ ਅਰਸ਼ਦੀਪ ਕੌਰ ਅਤੇ ਤੀਸਰੇ ਉੱਤੇ ਅੰਮ੍ਰਿਤਪ੍ਰੀਤ ਕੌਰ ਰਹੇ। ਇਸ ਤਰ੍ਹਾਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚੋਂ ਪਹਿਲੇ ਉੱਤੇ ਜਸਮੀਤ ਸਿੰਘ, ਦੂਸਰੇ ਉੱਤੇ ਗੁਰਲੀਨ ਕੌਰ ਅਤੇ ਤੀਸਰੇ ਉੱਤੇ ਨਵਕਿਰਨ ਕੌਰ ਤੇ ਸਿਮਰਨਜੀਤ ਕੌਰ ਰਹੇ। ਇਸ ਦੇ ਨਾਲ ਬੀ.ਟੈੱਕ. ਕੰਪਿਊਟਰ ਸਾਇੰਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਨਾਲ ਵੀ ਭਾਗ ਲਿਆ। ਅੱਵਲ ਰਹਿਣ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਕਦ ਇਨਾਮ ਅਤੇ ਧਾਰਮਿਕ ਪੁਸਤਕਾਂ ਇਨਾਮ ਵਜੋਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।