ਗੁਰੂ ਨਾਨਕ ਸਕੂਲ ਵਿੱਚ ਬਾਲ ਦਿਵਸ ਸਬੰਧੀ ਸਮਾਗਮ
05:27 PM Dec 10, 2023 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਚੰਡੀਗੜ੍ਹ, 10 ਦਸੰਬਰ
Advertisement
ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਨੇ ਸਨੇਹਾਲਿਆ ਫਾਰ ਗਰਲਜ਼, ਸੈਕਟਰ-15 ਵਿਖੇ ਡਾਂਸ ਵਰਕਸ਼ਾਪ ਅਤੇ ਸਨੇਹਾਲਿਆ ਫਾਰ ਬੁਆਏਜ਼ ਮਲੋਆ ਵਿਚ ਸੰਗੀਤ ਵਰਕਸ਼ਾਪ ਕਰਵਾਈ। ਇਹ ਵਰਕਸ਼ਾਪ ਮਾਊਂਟ ਕਾਰਮਲ ਸਕੂਲ, ਸੈਕਟਰ-47 ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਤੋਂ ਇਲਾਵਾ ਗੁਰੂ ਨਾਨਕ ਪਬਲਿਕ ਸਕੂਲ, ਸੈਕਟਰ 36 ਡੀ ਵਿਚ ਵਿਸ਼ਵ ਬਾਲ ਦਿਵਸ ਅਤੇ ਵੀਰ ਬਾਲ ਦਿਵਸ-2023 ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਮਾਹਿਰਾਂ ਵੱਲੋਂ ਬੱਚਿਆਂ ਨੂੰ ਸੰਗੀਤਕ ਸਾਜ਼ ਤਬਲਾ, ਹਰਮੋਨੀਅਮ ਆਦਿ ਵਜਾਉਣਾ ਵੀ ਸਿਖਾਇਆ ਗਿਆ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਇਹ ਵਰਕਸ਼ਾਪ ਬੱਚਿਆਂ ਨੂੰ ਸੰਤੁਲਨ, ਨਿਯੰਤਰਣ ਅਤੇ ਤਾਲਮੇਲ ਵਰਗੇ ਹੁਨਰ ਸਿਖਾਉਣ ਵਿੱਚ ਮਦਦ ਕਰੇਗੀ।
Advertisement