ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਦੀਆਂ ਚੋਣਾਂ
ਪੱਤਰ ਪ੍ਰੇਰਕ
ਚਾਉਕੇ, 3 ਅਗਸਤ
ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿੱਚ ਸਕੂਲ ਚੋਣਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਚੋਣਾਂ ਦੌਰਾਨ ਵੱਖ ਵੱਖ ਹਾਊਸਾਂ ਦੇ ਕੈਪਟਨ ਤੇ ਵਾਈਸ ਕੈਪਟਨ ਦੀ ਚੋਣ ਕੀਤੀ ਗਈ। ਹਾਊਸ ਨੈਸ਼ਨਲ ਮੈਂਡੇਲਾ ਦੇ ਹਰਮਨਦੀਪ ਸਿੰਘ ਕੈਪਟਨ ਅਤੇ ਕਮਲਵੀਰ ਸਿੰਘ ਵਾਈਸ ਕੈਪਟਨ, ਹਾਊਸ ਐਲਬਰਟ ਆਇਨਸਟਾਈਨ ਦੇ ਖ਼ੁਸ਼ਪ੍ਰੀਤ ਸਿੰਘ ਕੈਪਟਨ, ਜੰਗੀਰ ਸਿੰਘ ਵਾਈਸ ਕੈਪਟਨ, ਹਾਊਸ ਆਇਜ਼ਕ ਨਿਊਟਨ ਦੇ ਨਵਰੀਤ ਸਿੰਘ ਕੈਪਟਨ, ਅਰਮਾਨਦੀਪ ਸਿੰਘ ਵਾਈਸ ਕੈਪਟਨ, ਹਾਊਸ ਚਾਰਲਿਸ ਡਾਰਵਿਨ ਦੇ ਸਾਗਰ ਸਿੰਗਲਾ ਕੈਪਟਨ ਤੇ ਦਮਨਪ੍ਰੀਤ ਕੌਰ ਵਾਈਸ ਕੈਪਟਨ ਚੁਣੇ ਗਏ। ਬਲਹਾਰ ਸਿੰਘ ਹੈੱਡ ਬੋਯ ਅਤੇ ਤਰਨਜੋਤ ਕੌਰ ਹੈੱਡ ਗਰਲ ਚੁਣੇ ਗਏ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਵਿਚ ਚੋਣਾਂ ਦਾ ਆਪਣਾ ਇੱਕ ਵੱਖਰਾ ਸਥਾਨ ਹੈ। ਇਹ ਵਿਦਿਆਰਥੀਆਂ ਅੰਦਰ ਮੁਕਾਬਲੇ ਤੇ ਜਿੱਤਣ ਦੀ ਭਾਵਨਾ ਪੈਦਾ ਕਰਦਾ ਹੈ। ਸਕੂਲ ਵਿਚ ਅਗਵਾਈ ਕਰਨ ਵਾਲੇ ਵਿਦਿਆਰਥੀ ਅੱਗੇ ਜਾ ਕੇ ਸਮਾਜ ਦੀ ਪ੍ਰਤੀਨਿਧਤਾ ਦੇ ਕਾਬਲ ਬਣਦੇ ਹਨ। ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ ਮਨਦੀਪ ਸਿੰਘ ਮਾਨ, ਬਲਵਿੰਦਰ ਸਿੰਘ ਸਿੱਧੂ ਅਤੇ ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ।