ਬੱਚੇ ਦਿਨ ’ਚ ਸਿਰਫ ਇਕ ਘੰਟਾ ਵਰਤ ਸਕਣਗੇ ਸਮਾਰਟਫੋਨ
06:58 AM Aug 04, 2023 IST
ਪੇਈਚਿੰਗ, 3 ਅਗਸਤ
ਚੀਨ ਦੀ ਇੰਟਰਨੈੱਟ ਨਿਗਰਾਨੀ ਸੰਸਥਾ ਨੇ ਬੱਚਿਆਂ ਵੱਲੋਂ ਸਮਾਰਟਫੋਨ ਦੀ ਜ਼ਿਆਦਾ ਸਮੇਂ ਤੱਕ ਵਰਤੋਂ ਨੂੰ ਰੋਕਣ ਲਈ ਨਿਯਮ ਬਣਾਏ ਹਨ। ਸਾਈਬਰਸਪੇਸ ਐਡਮਿਨਿਸਟ੍ਰੇਸ਼ਨ ਆਫ ਚਾਈਨਾ (ਸੀਏਸੀ) ਨੇ ਆਪਣੀ ਸਾਈਟ ’ਤੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਖਰੜਾ ਵੀ ਪ੍ਰਕਾਸ਼ਿਤ ਕੀਤਾ ਹੈ। ਖਰੜੇ ਮੁਤਾਬਕ ਨਾਬਾਲਗਾਂ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਮੋਬਾਈਲ ’ਤੇ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ, ਜਦੋਂ ਕਿ 16 ਤੋਂ 18 ਸਾਲ ਦੇ ਅੱਲੜ ਦਿਨ ਵਿੱਚ ਸਿਰਫ਼ ਦੋ ਘੰਟੇ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। ਇਸੇ ਤਰ੍ਹਾਂ 8 ਤੋਂ 15 ਸਾਲ ਦੇ ਬੱਚਿਆਂ ਨੂੰ ਦਿਨ ਵਿੱਚ ਸਿਰਫ ਇੱਕ ਘੰਟਾ ਸਮਾਰਟਫੋਨ ਵਰਤਣ ਦੀ ਆਗਿਆ ਹੋਵੇਗੀ। -ਏਪੀ
Advertisement
Advertisement