ਬੱਚੇ ਦਿਨ ’ਚ ਸਿਰਫ ਇਕ ਘੰਟਾ ਵਰਤ ਸਕਣਗੇ ਸਮਾਰਟਫੋਨ, ਚੀਨ ਸਰਕਾਰ ਨੇ ਨਿਯਮ ਤਿਆਰ ਕੀਤੇ
03:32 PM Aug 03, 2023 IST
Cute little child watch movie on smartphone at bed. Dangers of blue light can damage eyes. Handsome little boy can be age related macular degeneration from blue light, wear eyeglasses since childhood
ਪੇਈਚਿੰਗ, 3 ਅਗਸਤ
ਚੀਨ ਦੀ ਇੰਟਰਨੈੱਟ ਨਿਗਰਾਨੀ ਸੰਸਥਾ ਨੇ ਬੱਚਿਆਂ ਵੱਲੋਂ ਸਮਾਰਟਫੋਨ ਦੀ ਜ਼ਿਆਦਾ ਸਮੇਂ ਤੱਕ ਵਰਤੋਂ ਨੂੰ ਰੋਕਣ ਲਈ ਨਿਯਮ ਬਣਾਏ ਹਨ। ਸਾਈਬਰਸਪੇਸ ਐਡਮਿਨਿਸਟ੍ਰੇਸ਼ਨ ਆਫ ਚਾਈਨਾ (ਸੀਏਸੀ) ਨੇ ਆਪਣੀ ਸਾਈਟ 'ਤੇ ਇਸ ਸਬੰਧ 'ਚ ਦਿਸ਼ਾ-ਨਿਰਦੇਸ਼ ਖਰੜਾ ਵੀ ਪ੍ਰਕਾਸ਼ਿਤ ਕੀਤੇ ਹਨ। ਸੰਗਠਨ ਦੇ ਇਸ ਕਦਮ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਆਨਲਾਈਨ ਗੇਮਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੂੰ ਝਟਕਾ ਦਿੱਤਾ ਹੈ। ਖਰੜੇ ਮੁਤਾਬਕ ਨਾਬਾਲਗਾਂ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਮੋਬਾਈਲ 'ਤੇ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ, ਜਦੋਂ ਕਿ 16 ਤੋਂ 18 ਸਾਲ ਦੇ ਅੱਲੜ ਦਿਨ ਵਿੱਚ ਸਿਰਫ਼ ਦੋ ਘੰਟੇ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। ਇਸੇ ਤਰ੍ਹਾਂ 8 ਤੋਂ 15 ਸਾਲ ਦੇ ਬੱਚਿਆਂ ਨੂੰ ਦਿਨ ਵਿੱਚ ਸਿਰਫ ਇੱਕ ਘੰਟਾ ਸਮਾਰਟਫੋਨ ਵਰਤਣ ਦੀ ਆਗਿਆ ਹੋਵੇਗੀ। ਅੱਠ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਰਫ 40 ਮਿੰਟ ਦੀ ਇਜਾਜ਼ਤ ਹੋਵੇਗੀ।
Advertisement
Advertisement