ਲੰਗਰ ਲਈ ਦੁੱਧ ਦੀ ਸੇਵਾ ਕਰਨ ਵਾਲੇ ਬੱਚੇ ਸਨਮਾਨੇ
07:43 AM Dec 27, 2024 IST
ਭਵਾਨੀਗੜ੍ਹ:
Advertisement
ਸ਼ਹੀਦੀ ਸਭਾ ਦੇ ਲੰਗਰਾਂ ਲਈ 40 ਦਿਨਾਂ ਤੋਂ ਦੁੱਧ ਇੱਕਠਾ ਕਰਨ ਦੀ ਸੇਵਾ ਕਰਨ ਵਾਲੇ ਬੱਚਿਆਂ ਨੂੰ ਲੰਗਰ ਕਮੇਟੀ ਮੱਟਰਾਂ ਵੱਲੋਂ ਸਨਮਾਨ ਕੀਤਾ ਗਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਮੌਕੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਹਰ ਸਾਲ ਵਾਂਗ ਲਗਾਏ ਲੰਗਰ ਦੌਰਾਨ ਅੱਜ ਲੰਗਰ ਕਮੇਟੀ ਮੱਟਰਾਂ ਵੱਲੋਂ ਪਿੰਡ ਦੇ ਬੱਚਿਆਂ ਦਾ ਸਨਮਾਨ ਕਰਨ ਉਪਰੰਤ ਦੱਸਿਆ ਕਿ ਇਹ ਬੱਚੇ ਹਰ ਰੋਜ਼ ਦੁੱਧ ਇਕੱਠਾ ਕਰਕੇ ਦੋਧੀ ਕੋਲ ਜਮ੍ਹਾਂ ਕਰਵਾ ਦਿੰਦੇ ਸਨ ਅਤੇ ਹੁਣ ਦੋਧੀ ਤੋਂ ਸਾਰਾ ਦੁੱਧ ਲੈ ਕੇ ਲੰਗਰ ਵਿਚ ਪਾ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜਸਪਾਲ ਸਿੰਘ ਤੂਰ, ਸਾਬਕਾ ਸਰਪੰਚ ਜਗਤਾਰ ਸਿੰਘ ਤੂਰ, ਜਸਪਾਲ ਸਿੰਘ ਸਿੱਧੂ, ਪ੍ਰਗਟ ਸਿੰਘ ਸਿੱਧੂ, ਮਸਤਾਨ ਸਿੰਘ ਅਤੇ ਕੇਸਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement