For the best experience, open
https://m.punjabitribuneonline.com
on your mobile browser.
Advertisement

ਘਰੋਂ ਭੱਜੇ ਬੱਚੇ ਮੁੰਬਈ ਤੋਂ ਵਾਪਸ ਲਿਆਂਦੇ

11:01 AM Jul 15, 2024 IST
ਘਰੋਂ ਭੱਜੇ ਬੱਚੇ ਮੁੰਬਈ ਤੋਂ ਵਾਪਸ ਲਿਆਂਦੇ
Advertisement

ਹਰਜੀਤ ਸਿੰਘ
ਡੇਰਾਬੱਸੀ, 14 ਜੁਲਾਈ
ਸ਼ਹਿਰ ਦੀ ਭਗਤ ਸਿੰਘ ਨਗਰ ਕਲੋਨੀ ਤੋਂ ਮੁੰਬਈ ਗਏ ਪੰਜ ਬੱਚਿਆਂ ਨੂੰ ਪੁਲੀਸ ਸਹੀ ਸਲਾਮਤ ਵਾਪਸ ਲੈ ਕੇ ਆ ਗਈ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਪੁਲੀਸ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਏਐੱਸਪੀ ਵੈਭਵ ਚੌਧਰੀ ਅਤੇ ਥਾਣਾ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਕਾਊਂਸਲਿਗ ਕੀਤੀ ਜਾਵੇਗੀ ਤਾਂ ਉਹ ਮੁੜ ਤੋਂ ਅਜਿਹਾ ਕੰਮ ਨਾ ਕਰਨ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਡੇਰਾਬੱਸੀ ਤੋਂ ਇਕ ਸਕੂਲ ਵਿੱਚ ਪੜ੍ਹਨ ਵਾਲੇ 12 ਤੋਂ 15 ਸਾਲ ਦੇ ਵਿਚਕਾਰ ਸੱਤ ਬੱਚੇ ਭੱਜ ਕੇ ਮੁੰਬਈ ਚਲੇ ਗਏ ਸੀ। ਉਨ੍ਹਾਂ ਦੇ ਮੁੰਬਈ ਜਾਣ ਬਾਰੇ ਉਨ੍ਹਾਂ ਦੇ ਇਕ ਹੋਰ ਸਾਥੀ ਨੇ ਦੱਸਿਆ ਕਿ ਜੋ ਉਨ੍ਹਾਂ ਦੇ ਨਾਲ ਨਹੀਂ ਗਿਆ ਸੀ। ਸ਼ਹਿਰ ਵਿੱਚ ਇਕ ਦਿਨ ਵਿੱਚ ਸੱਤ ਬੱਚੇ ਲਾਪਤਾ ਹੋਣ ਨਾਲ ਪੁਲੀਸ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਜੜਾਂ ਪੈ ਗਈਆਂ ਸੀ। ਸੱਤ ਬੱਚਿਆਂ ਵਿੱਚੋਂ ਲੰਘੇ ਦਿਨੀਂ ਦੋ ਬੱਚੇ ਪ੍ਰੇਸ਼ਾਨ ਹੋ ਕੇ ਘਰ ਪਰਤ ਆਏ ਸੀ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਤੋਂ ਵਾਪਸ ਲੈ ਕੇ ਆਏ ਸੀ। ਜਦਕਿ ਪੰਜ ਬੱਚੇ ਮੁੰਬਈ ਹੀ ਰਹਿ ਗਏ ਸੀ।
ਏਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਇਹ ਬੱਚੇ ਮੁੰਬਈ ਪੈਸੇ ਕਮਾਉਣ ਲਈ ਗਏ ਸੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕੰਮਕਾਜ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਵੀ ਸਮਾਂ ਬਤੀਤ ਕਰਨ।

Advertisement

Advertisement
Author Image

sukhwinder singh

View all posts

Advertisement
Advertisement
×