For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ

10:04 AM Apr 10, 2024 IST
ਬੱਚਿਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ
ਸਾਂਝ ਕੇਂਦਰ ਵਿੱਚ ਪੁਲੀਸ ਅਧਿਕਾਰੀਆਂ ਨਾਲ ਵਿਦਿਆਰਥੀ। -ਫੋਟੋ: ਰਵੀ
Advertisement

ਬਰਨਾਲਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੇ ਸਟੂਡੈਂਟ ਪੁਲੀਸ ਕੈਡਿਟ ਬੱਚਿਆਂ ਦੁਆਰਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕੀਤਾ ਗਿਆ। ਬੱਚਿਆਂ ਨੇ ਦਫ਼ਤਰਾਂ ਦਾ ਦੌਰਾ ਕਰਕੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ ਨੇ ਬੱਚਿਆਂ ਨੂੰ ਵਿਭਾਗ ਦੀ ਕਾਰਜਪ੍ਰਣਾਲੀ ਤੇ ਇਸ ਦਫ਼ਤਰ ਦੀ ਕੀ ਲੋੜ ਲੋਕਾਂ ਨੂੰ ਪੈਂਦੀ ਹੈ, ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਦੁਆਰਾ ਬਰਨਾਲਾ ਪੁਲੀਸ ਦੇ ਸੀਪੀਆਰਸੀ ਬ੍ਰਾਂਚ ਦੇ ਦੌਰੇ ਦੌਰਾਨ ਸ੍ਰੀਮਤੀ ਰੇਨੂੰ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਵੱਲੋਂ ਪੁਲੀਸ ਦੇ ਵੱਖ-ਵੱਖ ਵਿਭਾਗਾਂ ਸਾਈਬਰ ਸੈੱਲ ਵਿਮੈਨ ਸੈੱਲ, ਮਹਿਲਾ ਮਿੱਤਰ, ਜ਼ਿਲ੍ਹਾ ਸਾਂਝ ਕੇਂਦਰ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਜਗਦੀਸ਼ ਬਿਸ਼ਨੋਈ ਦੁਆਰਾ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਬੱਚਿਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×