ਸਤਲੁਜ ਸਕੂਲ ਦੇ ਬੱਚੇ ਮਾਰਕੰਡਾ ਮੰਦਰ ’ਚ ਹੋਏ ਨਤਮਸਤਕ
07:04 AM Nov 19, 2023 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਨਵੰਬਰ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਕਲਾਸ ਨਰਸਰੀ ਤੇ ਐੱਲਕੇਜੀ ਦੇ 115 ਵਿਦਿਆਰਥੀਆਂ ਨੇ ਮਾਰਕੰਡਾ ਮੰਦਿਰ ਮੱਥਾ ਟੇਕਿਆ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਉਨ੍ਹਾਂ ਨੂੰ ਚੱਲਣ ਤੋਂ ਪਹਿਲਾਂ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਤੇ ਅਨੁਸ਼ਾਸ਼ਨ ਵਿਚ ਰਹਿਣ ਲਈ ਕਿਹਾ। ਉਨ੍ਹਾਂ ਨੇ ਬੱਚਿਆਂ ਨੂੰ ਧਾਰਮਿਕ ਸਥਾਨ ਬਾਰੇ ਦੱਸਿਆ। ਮਾਰਕੰਡਾ ਮੰਦਰ ਦੇ ਪੁਜਾਰੀ ਸ਼ਾਮ ਸੁੰਦਰ ਤੇ ਨਿਤੀਨ ਨੇ ਬੱਚਿਆਂ ਤੋਂ ਪੂਜਨ ਕਰਾਇਆ ਤੇ ਪ੍ਰਸਾਦ ਵੰਡਿਆ। ਇਸ ਮੌਕੇ ਮੰਦਿਰ ਸਭਾ ਦੇ ਮੈਂਬਰ ਰਮੇਸ਼ ਡੰਗ, ਸਕੂਲ ਦੇ ਮੀਤ ਪ੍ਰਿੰਸੀਪਲ ਵਰਿੰਦਰ ਸਿੰਘ, ਪ੍ਰਬੰਧਕ ਮਨੋਜ ਭਸੀਨ, ਮੋਨਿਕਾ ਸਚਦੇਵਾ, ਸਤਨਾਮ ਕੌਰ, ਮੀਨੂੰ, ਰੀਤੂ ਸੈਣੀ ਆਦਿ ਮੌਜੂਦ ਸਨ।
Advertisement
Advertisement