ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਕਸਫੋਰਡ ਸਕੂਲ ਦੇ ਬੱਚੇ ਗੁਰਮਤਿ ਮੁਕਾਬਲਿਆਂ ’ਚ ਮੋਹਰੀ

09:56 AM Nov 28, 2024 IST
ਆਕਸਫ਼ੋਰਡ ਸਕੂਲ ਦੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ।

ਪੱਤਰ ਪ੍ਰੇਰਕ
ਭਗਤਾ ਭਾਈ, 27 ਨਵੰਬਰ
ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਬੱਚਿਆਂ ਨੇ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਸਾਲਾਨਾ ਗੁਰਮਤਿ ਮੁਕਾਬਲਿਆਂ ‘ਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਜੂਨੀਅਰ ਵਿੰਗ ਦੀ ਕਵੀਸ਼ਰੀ ’ਚ ਫਤਿਹਦੀਪ ਸਿੰਘ, ਗੁਰਮਨਵੀਰ ਸਿੰਘ ਤੇ ਪਰਮਵੀਰ ਸਿੰਘ ਨੇ ਪਹਿਲਾ, ਜੂਨੀਅਰ ਕਵਿਤਾ ਮੁਕਾਬਲੇ ’ਚ ਸਤਿੰਦਰ ਸਿੰਘ ਨੇ ਦੂਜਾ, ਜੂਨੀਅਰ ਸ਼ਬਦ ਗਾਇਨ ’ਚ ਸੀਰਤ ਸੰਧੂ, ਮਨਰੀਤ ਕੌਰ ਨੇ ਤੀਜਾ, ਸੀਨੀਅਰ ਕਵੀਸ਼ਰੀ ਮੁਕਾਬਲੇ ’ਚ ਜਸ਼ਨਦੀਪ ਕੌਰ, ਹਰਲੀਨ ਕੌਰ ਤੇ ਲਵਪ੍ਰੀਤ ਕੌਰ ਨੇ ਤੀਜਾ, ਸੀਨੀਅਰ ਸ਼ਬਦ ਗਾਇਨ ’ਚ ਅਤੀਵਰਾਜ ਤੇ ਖੁਸ਼ਨੂਰ ਕੌਰ ਨੇ ਤੀਜਾ ਤੇ ਦਸਤਾਰ ਮੁਕਾਬਲੇ ‘ਚ ਜਸਕਰਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਆਕਸਫੋਰਡ ਸਕੂਲ ਦੇ ਬੱਚਿਆਂ ਨੇ ਓਵਰ ਆਲ ਰਨਿੰਗ ਟਰਾਫੀ 2024 ਸਕੂਲ ਦੀ ਝੋਲੀ ਪਾ ਕੇ ਸੰਸਥਾ ਦਾ ਮਾਣ ਵਧਾਇਆ। ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਜੇਤੂ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਕੁਲਵਿੰਦਰ ਕੌਰ ਤੇ ਲਵਦੀਪ ਸਿੰਘ ਨੂੰ ਵਧਾਈ ਦਿੱਤੀ।

Advertisement

Advertisement