ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਲ ਦਿਵਸ ਮੁਕਾਬਲੇ ’ਚ ਭਗਤ ਪਬਲਿਕ ਸਕੂਲ ਦੇ ਬੱਚੇ ਮੋਹਰੀ

08:02 AM Oct 25, 2024 IST
ਮੁਕਾਬਲੇ ਵਿੱਚ ਹਿੱਸਾ ਲੈਂਦੀਆਂ ਹੋਈਆਂ ਸਕੂਲ ਦੀਆਂ ਵਿਦਿਆਰਥਣਾਂ।

ਜਗਤਾਰ ਸਮਾਲਸਰ
ਏਲਨਾਬਾਦ, 24 ਅਕਤੂਬਰ
ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਵੱਲੋਂ ਜ਼ਿਲ੍ਹੇ ਦੇ ਬਾਲ ਭਵਨ ਵਿੱਚ ਕਰਵਾਈ ਜਾ ਰਹੀ ਬਾਲ ਦਿਵਸ ਪ੍ਰਤੀਯੋਗਤਾ ਵਿੱਚ ਭਗਤ ਪਬਲਿਕ ਸਕੂਲ ਸੰਤਨਗਰ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਾਂਸ ਮੁਕਾਬਲੇ ਦੇ ਗਰੁੱਪ ਤਿੰਨ ਵਿੱਚ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਗਰੁੱਪ ਚਾਰ ਦੇ ਇੱਕ ਐਕਟ ਪਲੇਅ ਵਿੱਚ ਵੀ ਭਗਤ ਪਬਲਿਕ ਸਕੂਲ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਗਰੁੱਪ ਚਾਰ ਦੇ ਡਾਂਸ ਮੁਕਾਬਲੇ ਵਿੱਚ ਵੀ ਸਕੂਲ ਦੀਆਂ ਲੜਕੀਆਂ ਨੇ ਦੂਸਰਾ ਅਤੇ ਗਰੁੱਪ ਸੈਕਿੰਡ ਦੇ ਡਾਂਸ ਮੁਕਾਬਲੇ ਵਿੱਚ ਵੀ ਲੜਕੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਅੱਜ ਸਕੂਲ ਪਹੁੰਚਣ ’ਤੇ ਸਾਰੇ ਜੇਤੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਵਪ੍ਰੀਤ ਸਿੰਘ ਭੰਗੂ ਅਤੇ ਸਕੂਲ ਸਟਾਫ਼ ਨੇ ਬੱਚਿਆਂ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਸਵਾਗਤ ਕਰਦਿਆਂ ਬੱਚਿਆਂ ਨੂੰ ਆਗਾਮੀ ਕਲੱਸਟਰ ਪੱਧਰੀ ਮੁਕਾਬਲੇ ਲਈ ਸ਼ੁਭ ਕਾਮਨਾਵਾਂ ਦਿੱਤੀਆ। ਇਸ ਮੌਕੇ ਪ੍ਰਿੰਸੀਪਲ ਨਵਪ੍ਰੀਤ ਸਿੰਘ ਭੰਗੂ ਨੇ ਵਿਜੇਤਾ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਸੰਗੀਤ ਅਧਿਆਪਕ ਗੁਰਭਜਨ ਸਿੰਘ ਬੋਪਾਰਾਏ, ਮੋਨਿੰਦਰਪਾਲ ਸਿੰਘ, ਕੁਲਵੰਤ ਸਿੰਘ, ਲਖਬੀਰ ਸਿੰਘ, ਸੰਦੀਪ ਕੌਰ ਅਤੇ ਨਵਨੀਤ ਕੌਰ ਨੂੰ ਵੀ ਸਨਮਾਨਿਤ ਕੀਤਾ।

Advertisement

Advertisement