For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਸਿੱਖਿਆ ਦੇਣ ਦੀ ਲੋੜ: ਸੈਣੀ

07:22 AM Mar 20, 2024 IST
ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਸਿੱਖਿਆ ਦੇਣ ਦੀ ਲੋੜ  ਸੈਣੀ
Advertisement

ਸ਼ਾਹਬਾਦ ਮਾਰਕੰਡਾ: ਨਵ-ਜੀਵਨ ਵਿਦਿਆ ਮੰਦਰ ਸਕੂਲ ਪਿੰਡ ਗੂੜਾ ’ਚ ਦੋ ਰੋਜ਼ਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਦੀਪ ਜਗਾ ਕੇ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕੁਰੂਕਸ਼ੇਤਰ ਨਿਵਾਸ ਇੰਚਾਰਜ ਕੈਲਾਸ਼ ਸੈਣੀ ਨੇ ਕੀਤੀ। ਪ੍ਰੋਗਰਾਮ ਵਿਚ ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਸਭ ਦਾ ਮਨ ਮੋਹ ਲਿਆ। ਡਾ. ਪਵਨ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬੱਚਿਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਸਿੱਖਿਆ ਦੇਣ ਦੀ ਲੋੜ ਹੈ ਤਾਂ ਜੋ ਉਹ ਦੇਸ਼ ਦਾ ਉਜਵਲ ਭਵਿੱਖ ਬਣਾ ਸਕਣ। ਡਾ. ਸੈਣੀ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਜਿਸ ਦੇਸ਼ ਦੇ ਬੱਚੇ ਉੱਚ ਪੜ੍ਹੇ ਲਿਖੇ, ਸੰਸਕਾਰੀ, ਚਰਿੱਤਰਵਾਨ ਤੇ ਅਨੁਸ਼ਾਸ਼ਿਤ ਹੋਣਗੇ, ਉਸੇ ਦੇਸ਼ ਦਾ ਭਵਿੱਖ ਉਜਵਲ ਹੋਵੇਗਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×