For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਨੇ ਵਿਸ਼ਵ ਧਰਤੀ ਦਿਵਸ ਮਨਾਇਆ

07:27 AM Apr 22, 2024 IST
ਬੱਚਿਆਂ ਨੇ ਵਿਸ਼ਵ ਧਰਤੀ ਦਿਵਸ ਮਨਾਇਆ
ਸਪਰਿੰਗ ਡੇਲ ਸਕੂਲ ’ਚ ਧਰਤੀ ਦਿਵਸ ਮਨਾਉਂਦੇ ਹੋਏ ਵਿਦਿਆਰਥੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਪਰੈਲ
ਸਪਰਿੰਗ ਡੇਲ ਪਲੇ ਸਕੂਲ ਜੀਕੇ ਅਸਟੇਟ ਵਿੱਚ ‘ਹਰੀ ਧਰਤੀ ਖੁਸ਼ਹਾਲ ਧਰਤੀ’ ਦਾ ਸੁਨੇਹਾ ਦਿੰਦਿਆਂ ਵਿਸ਼ਵ ਧਰਤੀ ਦਿਵਸ ਮਨਾਇਆ। ਇਸ ਦੌਰਾਨ ਛੋਟੇ ਛੋਟੇ ਬੱਚੇ ਪੌਦਿਆਂ, ਚੰਨ-ਤਾਰੇ, ਸੂਰਜ ਅਤੇ ਵੱਖ ਵੱਖ ਪੰਛੀਆਂ ਅਤੇ ਜਾਨਵਰਾਂ ਦੇ ਰੂਪ ਵਿੱਚ ਸਜੇ ਨਜ਼ਰ ਆਏ। ਸਮਾਗਮ ਦੌਰਾਨ ਬੱਚਿਆਂ ਨੇ ਆਰਟ ਐਂਡ ਕਰਾਫਟ ਗਤੀਵਿਧੀਆਂ ਵਿੱਚ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ ਉਕਤ ਦਿਵਸ ਨਾਲ ਸਬੰਧਤ ਵਿਸ਼ੇ ’ਤੇ ਕਵਿਤਾਵਾਂ ਵੀ ਪੜ੍ਹੀਆਂ ਗਈਆਂ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਨੇ ਆਪਣੀ ਧਰਤੀ ਨੂੰ ਖੂਬਸੂਰਤ ਅਤੇ ਸਵੱਛ ਰੱਖਣ ਦੀ ਅਪੀਲ ਕੀਤੀ।
ਪਾਇਲ (ਪੱਤਰ ਪ੍ਰੇਰਕ): ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ ਵਿੱਚ ਪ੍ਰਿੰਸੀਪਲ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਭਿੰਨ ਗਤੀਵਿਧੀਆ ਕਰਵਾਈਆਂ ਗਈਆਂ। ਜਿਸ ਵਿੱਚ ਸਕੂਲ ਦੇ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀ ‘ਧਰਤ ਦਿਵਸ’ ਮਨਾਉਣ ਲਈ ਹਰੇ ਰੰਗ ਦੀਆਂ ਫੱਬਦੀਆਂ ਪੁਸ਼ਾਕਾਂ ਪਾ ਕੇ ਆਏ। ਇਸ ਉਪਰੋਕਤ ਸਬੰਧਿਤ ਵਿਸ਼ੇ ’ਤੇ ਚਾਰਟ ਵੀ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਪੂਰਬਾ, ਐਡੀਸ਼ਨਲ ਸਕੱਤਰ ਹਰਦਿਆਲ ਸਿੰਘ ਮਾਨੂੰਪੁਰ ਨੇ ਵਧਾਈ ਦਿੱਤੀ।

Advertisement

Advertisement
Author Image

Advertisement
Advertisement
×