ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਟਸ ਗਰੀਨ ਸਿਟੀ ਵਿੱਚ ਬੱਚਿਆਂ ਨੇ ਦਸਹਿਰਾ ਮਨਾਇਆ

11:34 AM Oct 14, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਅਕਤੂਬਰ
ਇੱਥੇ ਲੋਟਸ ਗਰੀਨ ਸਿਟੀ ਸੈਕਟਰ 9 ਵਿੱਚ ਪਰੰਪਰਾ ਅਨੁਸਾਰ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਗਰੀਨ ਸਿਟੀ ਦੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਰਾਵਣ ਦਾ ਪੁਤਲਾ ਤਿਆਰ ਕੀਤਾ। ਇਸ ਦਸਹਿਰੇ ਦੇ ਤਿਉਹਾਰ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੇਰ ਸ਼ਾਮ ਰਾਵਣ ਦਾ ਪੁਤਲਾ ਫੂਕਿਆ ਗਿਆ। ਪੁਤਲੇ ਲਈ ਗਰੀਨ ਸਿਟੀ ਦੇ ਬੱਚਿਆਂ ਨੇ ਆਪਣੇ ਇਕ ਦਿਨ ਦੀ ਜੇਬ ਖਰਚ ਤੋਂ ਕੰਜੂਸੀ ਵਰਤਦਿਆਂ ਨਾਲ ਸਮੱਗਰੀ ਇੱਕਠੀ ਕੀਤੀ ਤੇ ਸਭ ਨੇ ਮਿਲ ਕੇ ਰਾਵਣ ਦਾ 20 ਫੁੱਟ ਉੱਚਾ ਪੁਤਲਾ ਤਿਆਰ ਕੀਤਾ ਤੇ ਦੇਰ ਸ਼ਾਮ ਉਸ ਨੂੰ ਸਾੜਿਆ ਗਿਆ। ਇਸ ਤੋਂ ਪਹਿਲਾਂ ਲੋਟਸ ਗਰੀਨ ਸਿਟੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਾਬਕਾ ਪ੍ਰਧਾਨ ਰਾਮ ਮੂਰਤੀ ਸ਼ਰਮਾ, ਨਰ ਸਿੰਘ, ਅਮਨਦੀਪ ਜ਼ੈਲਦਾਰ, ਡਾ. ਨਰਿੰਦਰ ਸਿੰਘ, ਸੁਰਿੰਦਰ ਕੁਮਾਰ, ਬਲਕਾਰ ਸਿੰਘ ਨੇ ਰਵਾਇਤ ਅਨੁਸਾਰ ਪੂਜਾ ਅਰਚਨਾ ਕੀਤੀ ।

Advertisement

Advertisement