ਬੱਚਿਆਂ ਨੇ ਸਕੂਲ ਖੇਡਾਂ ’ਚ ਮਾਰੀਆਂ ਮੱਲਾਂ
ਮਾਨਸਾ: ਰੈਨੇਸਾਂ ਸਕੂਲ ਮਾਨਸਾ ਵਿੱਚ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਪੱਧਰ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜੋਗਾ ਜ਼ੋਨ ਦੇ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਵਿੱਚੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਬੈਡਮਿੰਟਨ, ਬਾਸਕਟਬਾਲ, ਵਾਲੀਬਾਲ, ਕੁਸ਼ਤੀ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ।
ਸਕੂਲ ਦੇ ਪ੍ਰਿੰਸੀਪਲ ਰਵਿੰਦਰ ਵੋਹਰਾ ਨੇ ਦੱਸਿਆ ਕਿ ਰੈਨੇਸਾਂ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ’ਚੋਂ ਅੰਡਰ-14 (ਮੁੰਡੇ), ਅੰਡਰ-17 (ਮੁੰਡੇ) ਅਤੇ (ਕੁੜੀਆਂ) ਨੇ ਪਹਿਲੀ ਪੁਜੀਸ਼ਨ ਅਤੇ ਅੰਡਰ-14 (ਕੁ) ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਬਾਸਕਟਬਾਲ ’ਚੋਂ ਅੰਡਰ-14 (ਮੁੰਡੇ) ਅਤੇ (ਕੁ) ਨੇ ਪਹਿਲੀ ਪੁਜ਼ੀਸ਼ਨ, ਅੰਡਰ-17 (ਮੁੰਡੇ) ਅਤੇ (ਕੁ) ਨੇ ਦੂਜੀ ਪੁਜੀਸ਼ਨ ਅਤੇ ਅੰਡਰ-19 (ਮੁੰਡੇ) ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਵਾਲੀਬਾਲ ਦੇ ਮੁਕਾਬਲਿਆਂ ’ਚੋਂ ਅੰਡਰ-14 (ਕੁ) ਨੇ ਪਹਿਲੀ ਪੁਜੀਸ਼ਨ ਅਤੇ ਅੰਡਰ-17 (ਕੁ) ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਸ਼ਤਰੰਜ ਮੁਕਾਬਲਿਆਂ ਵਿੱਚ ਅੰਡਰ-17 (ਕੁ) ਨੇ ਪਹਿਲੀ ਪੁਜੀਸ਼ਨ ਅਤੇ ਅੰਡਰ-14 (ਕੁ) ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕੁਸ਼ਤੀ ਮੁਕਾਬਲਿਆਂ ਦੌਰਾਨ ਅੰਡਰ-14 (ਕੁ) ਨੇ 7 ਗੋਲਡ ਮੈਡਲ,ਅੰਡਰ-14 (ਕੁ) ਨੇ 5 ਗੋਲਡ ਮੈਡਲ, ਅੰਡਰ-17 (ਮੁੰਡੇ) ਨੇ 9 ਗੋਲਡ ਮੈਡਲ ਤੇ 1 ਸਿਲਵਰ ਮੈਡਲ ,ਅੰਡਰ-17 (ਕੁ) ਨੇ 1 ਗੋਲਡ ਮੈਡਲ ਅਤੇ ਅੰਡਰ-19 (ਕੁ) ਨੇ ਇੱਕ ਗੋਲਡ ਮੈਡਲ ਪ੍ਰਾਪਤ ਕੀਤਾ। -ਪੱਤਰ ਪ੍ਰੇਰਕ