For the best experience, open
https://m.punjabitribuneonline.com
on your mobile browser.
Advertisement

ਬਾਲ ਤਸਕਰੀ: ਬਿਹਾਰ ਤੋਂ ਲਿਆਂਦੇ 95 ਬੱਚੇ ਛੁਡਵਾਏ

08:01 AM Apr 28, 2024 IST
ਬਾਲ ਤਸਕਰੀ  ਬਿਹਾਰ ਤੋਂ ਲਿਆਂਦੇ 95 ਬੱਚੇ ਛੁਡਵਾਏ
ਅਯੁੱੱਧਿਆ ਵਿੱਚ ਪੁਲੀਸ ਜਬਰੀ ਬਿਹਾਰ ਲਿਜਾਏ ਜਾ ਰਹੇ ਬੱਚਿਆਂ ਨੂੰ ਛੁਡਾਉਣ ਬਾਅਦ ਜਾਂਚ ਕਰਦੀ ਹੋਈ। -ਫੋਟੋ: ਪੀਟੀਆਈ
Advertisement

ਅਯੁੱਧਿਆ, 27 ਅਪਰੈਲ
ਉੱਤਰ ਪ੍ਰਦੇਸ਼ ਬਾਲ ਕਮਿਸ਼ਨ ਨੇ ਬਿਹਾਰ ਤੋਂ ਗੈਰਕਾਨੂੰਨੀ ਢੰਗ ਨਾਲ ਯੂਪੀ ਲਿਆਂਦੇ ਗਏ 95 ਬੱਚੇ ਛੁਡਵਾਏ ਹਨ। ਇਸ ਘਟਨਾ ਨਾਲ ਖੇਤਰ ’ਚ ਬਾਲ ਤਸਕਰੀ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਅਯੁੱਧਿਆ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਸਰਵੇਸ਼ ਅਵਸਥੀ ਨੇ ਕਿਹਾ ਕਿ ਬੀਤੇ ਦਿਨ ਸਵੇਰੇ ਯੂਪੀ ਬਾਲ ਕਮਿਸ਼ਨ ਦੀ ਮੈਂਬਰ ਸੁਚਿੱਤਰਾ ਚਤੁਰਵੇਦੀ ਤੋਂ ਸੂਚਨਾ ਮਿਲਣ ਮਗਰੋਂ ਕਮਿਸ਼ਨ ਦੇ ਮੈਂਬਰਾਂ ਨੇ ਬੱਚਿਆਂ ਨੂੰ ਬਚਾਇਆ। ਉਨ੍ਹਾਂ ਦੱਸਿਆ, ‘ਸਵੇਰੇ 9 ਵਜੇ ਦੇ ਕਰੀਬ ਯੂਪੀ ਬਾਲ ਕਮਿਸ਼ਨ ਦੀ ਮੈਂਬਰ ਸੁਚਿਤਰਾ ਚਤੁਰਵੇਦੀ ਨੇ ਜਾਣਕਾਰੀ ਦਿੱਤੀ ਕਿ ਬਿਹਾਰ ਤੋਂ ਨਾਬਾਲਗ ਬੱਚੇ ਗ਼ੈਰਕਾਨੂੰਨੀ ਢੰਗ ਨਾਲ ਸਹਾਰਨਪੁਰ ਲਿਆਂਦੇ ਜਾ ਰਹੇ ਹਨ ਅਤੇ ਉਹ ਇਸ ਸਮੇਂ ਗੋਰਖਪੁਰ ’ਚ ਹਨ ਤੇ ਉਹ ਅਯੁੱਧਿਆ ਰਾਹੀਂ ਜਾਣਗੇ। ਅਸੀਂ ਬੱਚਿਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਤੇ ਮੈਡੀਕਲ ਸਹਾਇਤਾ ਦਿੱਤੀ।’ ਉਨ੍ਹਾਂ ਦੱਸਿਆ ਕਿ ਜੋ ਲੋਕ ਬੱਚਿਆਂ ਨੂੰ ਲਿਆਏ ਉਨ੍ਹਾਂ ਕੋਲ ਮਾਪਿਆਂ ਦਾ ਕੋਈ ਸਹਿਮਤੀ ਪੱਤਰ ਨਹੀਂ ਸੀ। ਬੱਚਿਆਂ ਦੀ ਉਮਰ 4-12 ਸਾਲ ਵਿਚਾਲੇ ਹੈ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਆਉਣ ’ਤੇ ਬੱਚੇ ਉਨ੍ਹਾਂ ਨੂੰ ਸੌਂਪ ਦਿੱਤੇ ਜਾਣਗੇ। ਛੁਡਾਏ ਗਏ ਬੱਚਿਆਂ ਦੀ ਗਿਣਤੀ 95 ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਿਹਾਰ ਤੋਂ ਲਿਜਾਏ ਜਾ ਰਹੇ ਬੱਚਿਆਂ ਨੂੰ ਗੋਰਖਪੁਰ ’ਚ ਛੁਡਾਇਆ ਗਿਆ ਸੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×