For the best experience, open
https://m.punjabitribuneonline.com
on your mobile browser.
Advertisement

ਬੱਚੇ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲਾ ਕਾਬੂ

07:31 AM Mar 21, 2024 IST
ਬੱਚੇ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲਾ ਕਾਬੂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 20 ਮਾਰਚ
ਬਠਿੰਡਾ ਪੁਲੀਸ ਨੇ 9 ਸਾਲਾ ਬੱਚੇ ਨੂੰ ਕਥਿਤ ਅਗਵਾ ਕਰਕੇ ਫ਼ਿਰੌਤੀ ਮੰਗਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਪੀ (ਡੀ) ਅਜੈ ਗਾਂਧੀ ਨੇ ਦੱਸਿਆ ਕਿ ਅਗਵਾ ਦੀ ਘਟਨਾ ਪਿੰਡ ਫੂਲ ਵਿਚ 17 ਮਾਰਚ ਦੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਭਾਲ ਲਈ ਸਬ ਡਿਵੀਜ਼ਨ ਫੂਲ ਅਤੇ ਸੀਆਈਏ ਬਠਿੰਡਾ ਪੁਲੀਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਫੂਲ ਤੋਂ ਲੈ ਕੇ ਆਸ-ਪਾਸ ਦੇ ਪਿੰਡਾਂ ਦੇ ਸੀਸੀਟੀਵੀ ਕੈਮਰੇ ਘੋਖ ਕੇ ਭਦੌੜ (ਜ਼ਿਲ੍ਹਾ ਬਰਨਾਲਾ) ਤੱਕ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਅਖੀਰ ਲੋਕਾਂ ਦੀ ਮਦਦ ਅਤੇ ਸੋਸ਼ਲ ਮੀਡੀਆ ’ਤੇ ਬੱਚੇ ਦੀਆਂ ਤਸਵੀਰਾਂ ਵਾਇਰਲ ਕਰਕੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਈਏ-1 ਬਠਿੰਡਾ ਦੀ ਟੀਮ ਨੇ ਕਥਿਤ ਅਗਵਾਕਾਰ ਮੁਹੰਮਦ ਆਰਿਫ਼ ਵਾਸੀ ਅਹਿਮਦਗੜ੍ਹ ਨੂੰ ਸੂਤਰਾਂ ਅਤੇ ਤਕਨੀਕੀ ਮਦਦ ਰਾਹੀਂ ਅੱਜ 20 ਮਾਰਚ ਨੂੰ ਰਾਏਕੋਟ (ਜ਼ਿਲ੍ਹਾ ਲੁਧਿਆਣਾ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਫਿਰੌਤੀ ਮੰਗਣ ਲਈ ਵਰਤੇ ਜਾਣ ਵਾਲੇ 2 ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅਗਵਾਕਾਰ ਬੱਚੇ ਦੀਆਂ ਵੀਡੀਓ ਬਣਾ ਕੇ ਅਤੇ ਉਸ ਦਾ ਗਲ਼ ਘੁੱਟ ਅਹਿਮਦਗੜ੍ਹ ਨੇੜਲੀ ਨਹਿਰ ਨੇੜੇ ਸੁੱਟ ਗਿਆ ਅਤੇ ਵੀਡੀਓ ਬੱਚੇ ਦੇ ਮਾਪਿਆਂ ਨੂੰ ਭੇਜ ਕੇ 50 ਲੱਖ ਰੁਪਏ ਮੰਗਣ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੱਚਾ ਉਸ ਜਗ੍ਹਾ ਤੋਂ ਬੇਹੋਸ਼ੀ ਦੀ ਹਾਲਾਤ ਵਿੱਚ ਮਿਲਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×