ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਨੇੜੇ ਸਤਲੁਜ ਐਕਸਪ੍ਰੈਸ 'ਤੇ ਪਥਰਾਅ ਕਾਰਨ ਬੱਚਾ ਜ਼ਖਮੀ

12:09 PM Sep 06, 2024 IST
Representational

ਟ੍ਰਿਬਿਊਨ ਨਿਉਜ਼ ਸਰਵਿਸ
ਲੁਧਿਆਣਾ, 6 ਸਤੰਬਰ

Advertisement

ਵੀਰਵਾਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਬੱਦੋਵਾਲ ਵਿਖੇ ਸ਼ਰਾਰਤੀ ਅਨਸਰਾਂ ਨੇ ਸਤਲੁਜ ਐਕਸਪ੍ਰੈਸ 'ਤੇ ਪਥਰਾਅ ਕੀਤਾ ਕਰ ਦਿੱਤਾ ਜਿਸ ਕਾਰਨ ਚਾਰ ਸਾਲ ਦੇ ਬੱਚੇ ਦੇ ਸਿਰ 'ਤੇ ਸੱਟ ਲੱਗ ਗਈ। ਜ਼ਖਮੀ ਲੜਕੇ ਪ੍ਰਿੰਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਇਸ ਘਟਨਾ ਕਾਰਨ ਕੁਝ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਬੱਚੇ ਨੂੰ ਹਸਪਤਾਲ ਲੈਜਾਣ ਤੋਂ ਪਹਿਲਾਂ ਸਿਟੀ ਰੇਲਵੇ ਸਟੇਸ਼ਨ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਜ਼ਖਮੀ ਬੱਚੇ ਦੀ ਦੀ ਮਾਤਾ ਸਵਿਤਾ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਲੁਧਿਆਣਾ ਲਈ ਸਤਲੁਜ ਐਕਸਪ੍ਰੈਸ ਵਿੱਚ ਸਵਾਰ ਹੋਏ ਸਨ। ਜਿਵੇਂ ਹੀ ਰੇਲਗੱਡੀ ਲੁਧਿਆਣਾ ਦੇ ਬੱਦੋਵਾਲ ਨੇੜੇ ਪਹੁੰਚੀ, ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਇੱਕ ਪੱਥਰ ਉਸਦੇ ਪੁੱਤਰ ਦੇ ਸਿਰ ਵਿੱਚ ਵੱਜਿਆ। ਉਨ੍ਹਾਂ ਦੱਸਿਆ ਕਿ ਨੇੜੇ ਬੈਠੇ ਦੋ ਹੋਰ ਯਾਤਰੀਆਂ ਨੂੰ ਵੀ ਸੱਟ ਲੱਗੀ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੰਨਾ 'ਚ ਬਦਮਾਸ਼ਾਂ ਨੇ 'ਵੰਦੇ ਭਾਰਤ' 'ਤੇ ਪਥਰਾਅ ਕੀਤਾ ਸੀ।

Advertisement

Advertisement